ਮੁੰਬਈ— ਬਾਲੀਵੁੱਡ ਅਭਿਨੇਤਰੀ ਕਰੀਨਾ ਕਪੂਰ ਖਾਨ ਕੱਲ ਆਪਣੀ ਭੈਣ ਕਰਿਸ਼ਮਾ ਕਪੂਰ ਤੇ ਉਸ ਦੇ ਬੱਚਿਆਂ ਨਾਲ ਇਕ ਸਟੂਡੀਓ ਦੇ ਬਾਹਰ ਨਜ਼ਰ ਆਈ। ਇਥੇ ਉਨ੍ਹਾਂ ਨਾਲ ਮਾਂ ਬਬੀਤਾ ਕਪੂਰ ਵੀ ਮੌਜੂਦ ਸੀ। ਇਹ ਪੂਰਾ ਕਪੂਰ ਪਰਿਵਾਰ ਇਕ ਐਡ ਦੀ ਸ਼ੂਟਿੰਗ ਲਈ ਬਲੈਕ ਡਰੈੱਸ 'ਚ ਇਕੱਠਾ ਨਜ਼ਰ ਆਇਆ। ਕਰਿਸ਼ਮਾ ਤੇ ਕਰੀਨਾ ਨੇ ਇਥੇ ਫੋਟੋਗ੍ਰਾਫਰਾਂ ਨੂੰ ਕਈ ਖੂਬਸੂਰਤ ਪੌਜ਼ ਦਿੱਤੇ। ਇਸ ਦੌਰਾਨ ਕਰੀਨਾ ਕਪੂਰ ਬਲੈਕ ਡਰੈੱਸ 'ਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਸੀ। ਕਰਿਸ਼ਮਾ ਨਾਲ ਸ਼ੂਟਿੰਗ ਲਈ ਉਸ ਦੀ ਬੇਟੀ ਸਮਾਇਰਾ ਤੇ ਬੇਟਾ ਕਿਆਨ ਵੀ ਮੌਜੂਦ ਸੀ।