ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਵੀਰੇ ਦੀ ਵੈਡਿੰਗ' ਦੀ ਪ੍ਰਮੋਸ਼ਨ 'ਚ ਕਾਫੀ ਬਿਜ਼ੀ ਹੈ। ਇੰਨਾ ਬਿਜ਼ੀ ਹੋਣ ਦੇ ਬਾਵਜੂਦ ਉਹ ਆਪਣੇ ਬੇਟੇ ਤੈਮੂਰ ਲਈ ਸਮਾਂ ਕੱਢ ਹੀ ਲੈਂਦੀ ਹੈ। ਹਾਲ ਹੀ 'ਚ ਕਰੀਨਾ ਕਪੂਰ ਆਪਣੇ ਬੇਟੇ ਤੈਮੂਰ ਤੇ ਭੈਣ ਕਰਿਸ਼ਮਾ ਕਪੂਰ ਨਾਲ ਬਬਿਤਾ ਕਪੂਰ ਦੇ ਘਰ ਦੇ ਬਾਹਰ ਦੇਖੀ ਗਈ ਸੀ। ਇਸ ਦੌਰਾਨ ਤੈਮੂਰ ਨੇ ਨੀਲੇ ਰੰਗ ਟੀ-ਸ਼ਰਟ ਨਾਲ ਹਾਫ ਪੈਂਟ ਪਹਿਨੀ ਹੋਈ ਸੀ। ਨਾਲ ਹੀ ਵਾਲ ਬੰਨ੍ਹੇ ਹੋਏ ਸਨ, ਜਿਸ 'ਚ ਉਹ ਕਾਫੀ ਕਿਊਟ ਲੱਗ ਰਿਹਾ ਸੀ। ਉਥੇ ਮੌਮ ਕਰੀਨਾ ਨੇ ਸਿੰਪਲ ਜਿਹੀ ਗੁਲਾਬੀ ਟੀ-ਸ਼ਰਟ ਨਾਲ ਜੀਨਸ ਪਹਿਨੀ ਹੋਈ ਸੀ। ਇਸ ਦੇ ਨਾਲ ਹੀ ਕਰੀਨਾ ਨੇ ਵਾਲ ਬੰਨ੍ਹੇ ਹੋਏ ਸਨ ਤੇ ਐਨਕਾਂ ਲਗਾਈਆਂ ਹੋਈਆਂ ਹਨ। ਦੱਸਣਯੋਗ ਹੈ ਕਿ ਕਰੀਨਾ ਨੇ ਜਿਹੜੀ ਸਿੰਪਲ ਗੁਲਾਬੀ ਟੀ-ਸ਼ਰਟ ਪਹਿਨੀ ਹੈ, ਉਸ ਦੀ ਕੀਮਤ ਹਜ਼ਾਰਾਂ 'ਚ ਹੈ। ਜੀ ਹਾਂ, ਕਰੀਨਾ ਨੇ 'Givenchy' ਬ੍ਰਾਂਡ ਦੀ ਟੀ-ਸ਼ਰਟ ਪਹਿਨੀ ਹੋਈ ਹੈ, ਜਿਸ ਦੀ ਕੀਮਤ 530 ਡਾਲਰ ਯਾਨੀ ਕਿ 36100 ਰੁਪਏ ਹੈ।