ਲਾਸ ਕਾਬੋਸ (ਮੈਕਸੀਕੋ) - ਮਾਰਵੇਲ ਸਿਨੇਮਾਟਿਕ ਯੂਨੀਵਰਸ ਅਤੇ ‘ਜੁਮਾਂਜੀ’ ਫ੍ਰੈਂਚਾਈਜ਼ੀ ਨਾਲ ਜੁੜੀ ਅਭਿਨੇਤਰੀ ਕੈਰੇਨ ਗਿਲਾਨ ਨੇ ਆਪਣੇ ਉਨ੍ਹਾਂ ਪੁਰਾਣੇ ਦਿਨਾਂ ਨੂੰ ਯਾਦ ਕੀਤਾ, ਜਦ ਉਹ ਆਪਣੇ ਦਿੱਤੇ ਹੋਏ ਹਰ ਆਡੀਸ਼ਨ ਵਿਚ ਅਸਫਲ ਹੋ ਜਾਂਦੀ ਸੀ। ਉਸ ਅਸਫਲਤਾ ਨੇ ਹੀ ਅਭਿਨੇਤਰੀ ਨੂੰ ਮਜ਼ਬੂਤ ਬਣਾਇਆ। ਗਿਲਾਨ ਨੇ ਆਪਣੀ ਇਕ ਤਾਕਤ ਤੇ ਇਕ ਕਮਜ਼ੋਰੀ ਬਾਰੇ ਦੱਸਦਿਆਂ ਕਿਹਾ ਕਿ ਸ਼ੁਰੂਆਤੀ ਦੌਰ ਵਿਚ ਉਹ ਹਰ ਉਸ ਚੀਜ਼ ਵਿਚ ਅਸਫਲ ਹੋ ਜਾਂਦੀ ਸੀ, ਜਿਸ ਦੇ ਲਈ ਉਹ ਆਡੀਸ਼ਨ ਦਿੰਦੀ ਸੀ, ਭਾਵੇਂ ਉਹ ਸਕੂਲ ਦਾ ਨਾਟਕ ਹੋਵੇ ਜਾਂ ਸਥਾਨਕ ਨਾਟਕ। ਬਾਵਜੂਦ ਇਸ ਦੇ ਮੇਰਾ ਮੰਨਣਾ ਸੀ ਕਿ ਮੈਂ ਇਕ ਅਭਿਨੇਤਰੀ ਬਣਾਂਗੀ। ਮੈਂ ਆਪਣੇ ਲਚਕੀਲੇਪਣ ’ਤੇ ਅਸਲ ਵਿਚ ਮਾਣ ਮਹਿਸੂਸ ਕਰਦੀ ਹਾਂ, ਕਿਉਂਕਿ ਵਧੇਰੇ ਲੋਕਾਂ ਨੂੰ ਇਸ ਤੋਂ ਦੂਰ ਰੱਖਿਆ ਜਾਂਦਾ ਹੈ ਪਰ ਇਹ ਤੁਹਾਨੂੰ ਅਸਲ ਵਿਚ ਮਜ਼ਬੂਤ ਬਣਾਉਂਦਾ ਹੈ।