FacebookTwitterg+Mail

ਸੰਨੀ ਲਿਓਨ ਦੀ ਬਾਇਓਪਿਕ ਦਾ ਟਰੇਲਰ ਰਿਲੀਜ਼, ਦੇਖੋ ਕਿਵੇਂ ਬਣੀ ਕਰਨਜੀਤ ਕੌਰ ਤੋਂ ਐਡਲਟ ਸਟਾਰ

karenjit kaur the untold story of sunny leone
06 July, 2018 02:07:54 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਦੀ ਜ਼ਿੰਦਗੀ 'ਤੇ ਬਣ ਰਹੀ ਬਾਇਓਪਿਕ 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਸੰਨੀ ਲਿਓਨ ਦੀ ਬਾਇਓਪਿਕ ਦੇ ਟਰੇਲਰ ਦਰਸ਼ਕਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 'ਕਰਨਜੀਤ ਕੌਰ ਦਿ ਅਨਟੋਲਡ ਸਟੋਰੀ ਆਫ ਸੰਨੀ ਲਿਓਨ' ਦੇ ਟਰੇਲਰ ਨੂੰ 9 ਘੰਟਿਆਂ 'ਚ ਕਰੀਬ 4 ਲੱਖ 50 ਹਜ਼ਾਰ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ। ਇਹ ਫਿਲਮ 16 ਜੁਲਾਈ ਨੂੰ ਵੈੱਬ ਪਲੇਟਫਾਰਮ 'ZEE5' 'ਤੇ ਪ੍ਰਸਾਰਿਤ ਕੀਤੀ ਜਾਵੇਗੀ।

ਦੱਸ ਦੇਈਏ ਕਿ ਫਿਲਮ ਦੇ 2 ਮਿੰਟ 24 ਸੈਕਿੰਡ ਦੇ ਟਰੇਲਰ 'ਚ ਸੰਨੀ ਲਿਓਨ ਦੇ ਬੋਲਡ ਸੀਨਜ਼ ਤੱਕ ਦੇਖਣ ਨੂੰ ਮਿਲਣਗੇ। ਫਿਲਮ 'ਚ ਸੰਨੀ ਲਿਓਨ ਦੇ ਇਸ ਬਚਪਨ ਨੂੰ ਦਿਖਾਇਆ ਗਿਆ ਹੈ, ਜਦੋਂ ਉਹ ਸਭ ਕੁਝ ਹੋਣ ਦੇ ਬਾਵਜੂਦ ਵੀ ਖੁਦ ਨੂੰ ਇੱਕਲਾ ਮਹਿਸੂਸ ਕਰਦੀ ਸੀ। ਟਰੇਲਰ 'ਚ ਸੰਨੀ ਲਿਓਨ ਦੇ ਕਈ ਪਹਿਲੂ ਨਜ਼ਰ ਆ ਰਹੇ ਹਨ। ਜਦੋਂ ਉਹ ਐਡਲਟ ਇੰਡਸਟਰੀ 'ਚ ਨਹੀਂ ਸੀ ਤੇ ਦੂਜਾ ਜਦੋਂ ਉਸ ਨੇ ਐਡਲਟ ਇੰਡਸਟਰੀ 'ਚ ਕਦਮ ਰੱਖ ਲਿਆ ਸੀ। ਸੰਨੀ ਲਿਓਨ ਬਾਲੀਵੁੱਡ 'ਚ ਕਦਮ ਰੱਖਣ ਤੋਂ ਪਹਿਲਾਂ ਐਡਲਟ ਇੰਡਸਟਰੀ ਦਾ ਮਸ਼ਹੂਰ ਚਿਹਰਾ ਸੀ। ਉਹ ਭਾਰਤੀ ਟੀ. ਵੀ. 'ਤੇ ਪਹਿਲੀ ਵਾਰ ਸਾਲ 2011 'ਚ 'ਬਿੱਗ ਬੌਸ 5' 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਸੰਨੀ ਲਿਓਨ ਨੇ ਕਾਫੀ ਸੁਰਖੀਆਂ ਬਟੋਰੀਆਂ। 'ਬਿੱਗ ਬੌਸ' ਦੇ ਘਰ 'ਚ ਰਹਿੰਦੇ ਹੋਏ ਸੰਨੀ ਲਿਓਨ ਨੂੰ ਮਹੇਸ਼ ਭੱਟ ਨੇ ਆਪਣੀ ਫਿਲਮ 'ਜਿਸਮ 2' ਲਈ ਸਾਈਨ ਕਰ ਲਿਆ ਸੀ।


Tags: Karenjit Kaur The Untold Story of Sunny LeoneOfficial TrailerSunny LeoneAdult Star

Edited By

Sunita

Sunita is News Editor at Jagbani.