ਜਲੰਧਰ (ਵੈੱਬ ਡੈਸਕ) - ਮਸ਼ਹੂਰ ਫਿਲਮ ਪ੍ਰੋਡਿਊਸਰ ਕਰੀਮ ਮੋਰਾਨੀ ਦੀ ਧੀ ਸ਼ਜਾ ਮੋਰਾਨੀ 'ਕੋਰੋਨਾ ਪਾਜ਼ੀਟਿਵ' ਪਾਈ ਗਈ ਸੀ। ਇਸੇ ਕਾਰਨ ਉਨ੍ਹਾਂ ਦੇ ਪੂਰੇ ਪਰਿਵਾਰ ਨੂੰ ਹਸਪਤਾਲ ਲਿਜਾਇਆ ਗਿਆ ਹੈ। ਓਥੇ ਸਾਰਿਆਂ ਦਾ ਕੋਰੋਨਾ ਟੈਸਟ ਹੋਇਆ, ਜਿਸ ਵਿਚ ਕਰੀਮ ਮੋਰਾਨੀ ਦੀ ਦੂਜੀ ਧੀ ਜੋਆ ਵੀ 'ਕੋਰੋਨਾ ਪਾਜ਼ੀਟਿਵ' ਪਾਈ ਗਈ ਹੈ। ਇਹ ਖ਼ਬਰ ਕਰੀਮ ਮੋਰਾਨੀ ਦੀ ਧੀ ਜੋਆ ਮੋਰਾਨੀ ਵੀ 'ਕੋਰੋਨਾ ਪਾਜ਼ੀਟਿਵ' ਹੈ। ਇਸ ਗੱਲ ਦੀ ਪੁਸ਼ਟੀ ਖੁਦ ਕਰੀਮ ਨੇ ਕੀਤੀ ਹੈ। ਜੋਆ ਅਤੇ ਉਸਦੀ ਭੈਣ ਸ਼ਜਾ ਨੂੰ ਫਿਲਹਾਲ ਮੁੰਬਈ ਦੇ ਨਾਨਾਵਤੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੋਨਾਂ ਨੂੰ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ।
ਕਰੀਮ ਮੋਰਾਨੀ ਦੀ ਦੋਨੋਂ ਬੇਟੀਆਂ ਦੇ 'ਕੋਰੋਨਾ ਪਾਜ਼ੀਟਿਵ' ਆਉਣ ਨਾਲ ਸਭ ਨੂੰ ਵੱਡਾ ਝਟਕਾ ਲੱਗਾ ਹੈ। ਕਰੀਮ ਮੋਰਾਨੀ ਨੇ ਦੱਸਿਆ ਕਿ ਸ਼ਜਾ ਵਿਚ ਕੋਈ ਲੱਛਣ ਨਹੀਂ ਸਨ ਪਰ ਫਿਰ ਵੀ ਉਹ 'ਕੋਰੋਨਾ ਪਾਜ਼ੀਟਿਵ' ਨਿਕਲੀ। ਹਾਲਾਂਕਿ ਜੋਆ ਵਿਚ ਲੱਛਣ ਸਨ ਅਤੇ ਉਹ ਵੀ 'ਕੋਰੋਨਾ ਪਾਜ਼ੀਟਿਵ' ਨਿਕਲੀ।
ਦੱਸਣਯੋਗ ਹੈ ਕਿ ਕਰੀਮ ਮੋਰਾਨੀ ਆਪਣੇ ਪੂਰੇ ਪਰਿਵਾਰ ਨਾਲ ਮੁੰਬਈ ਦੇ ਜੁਹੂ ਇਲਾਕੇ ਵਿਚ ਰਹਿੰਦੇ ਹਨ, ਜਿਥੇ ਹੋਰ ਵੀ ਫ਼ਿਲਮੀ ਸਿਤਾਰੇ ਰਹਿੰਦੇ ਹਨ। 'ਕੋਰੋਨਾ ਪਾਜ਼ੀਟਿਵ' ਆਉਣ ਤੋਂ ਬਾਅਦ ਪੂਰੇ ਇਲਾਕੇ ਵਿਚ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਸ਼ਜਾ ਐਤਵਾਰ ਨੂੰ ਸ਼ਾਮ 'ਕੋਰੋਨਾ ਪਾਜ਼ੀਟਿਵ' ਪਾਈ ਗਈ। ਉਨ੍ਹਾਂ ਨੂੰ 'ਨਾਨਾਵਤੀ' ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਜਿਸ ਬਿਲਡਿੰਗ ਵਿਚ ਮੋਰਾਨੀ ਪਰਿਵਾਰ ਰਹਿੰਦਾ ਹੈ, ਉਸਦਾ ਨਾਂ ਸ਼ਗੁਨ ਹੈ। ਇਸ ਸਮੇਂ ਪੂਰੀ ਬਿਲਡਿੰਗ ਨੂੰ 'ਲੌਕ ਡਾਊਨ' ਕਰ ਦਿੱਤਾ ਗਿਆ ਹੈ।