ਮੁੰਬਈ— ਬਾਲੀਵੁੱਡ ਅਦਾਕਾਰਾਂ ਕਰਿਸ਼ਮਾ ਕਪੂਰ ਤੇ ਮਾਧੁਰੀ ਦੀਕਸ਼ਿਤ ਦੀ ਜੋੜੀ ਆਖ਼ਰੀ ਵਾਰ ਫਿਲਮ 'ਦਿਲ ਤੋ ਪਾਗਲ ਹੈ' 'ਚ ਨਜ਼ਰ ਆਈ ਸੀ। ਇਸ ਵਾਰ ਇਹ ਜੋੜੀ 20 ਸਾਲਾਂ ਬਾਅਦ ਇਕੱਠੀ ਨਜ਼ਰ ਆਉਣ ਵਾਲੀ ਹੈ। ਇਹ ਜੋੜੀ ਕਿਸੇ ਫਿਲਮ 'ਚ ਨਹੀਂ, ਸਗੋਂ ਸ਼੍ਰੀਲੰਕਾ ਦੇ ਇਕ 'ਪੁਰਸਕਾਰ ਸਮਾਰੋਹ' 'ਚ ਨਜ਼ਰ ਆਉਣ ਵਾਲੀ ਹੈ। ਕਰਿਸ਼ਮਾ ਨੇ ਆਪਣੀ ਤੇ ਮਾਧੁਰੀ ਦੀ ਇਕ ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਇਸ ਤਸਵੀਰ ਨਾਲ ਉਨ੍ਹਾਂ ਲਿਖਿਆ, 'ਬਲਾਸਟ ਫਰੋਮ ਦਿ ਪਾਸਟ'। ਇੰਨੇ ਸਾਲਾਂ ਬਾਅਦ ਇਕ-ਦੂਜੇ ਨਾਲ ਮੁਲਾਕਾਤ ਕਰਨ ਦੀ ਖੁਸ਼ੀ ਉਨ੍ਹਾਂ ਦੋਵਾਂ ਦੇ ਚਿਹਰਿਆਂ 'ਤੇ ਸਾਫ ਨਜ਼ਰ ਆ ਰਹੀ ਹੈ।
ਇਨ੍ਹਾਂ ਦੋਵਾਂ ਦੇ ਪ੍ਰਸ਼ੰਸਕ ਇਕ ਵਾਰ ਫਿਰ ਤੋਂ ਇਸ ਜੋੜੀ ਨੂੰ ਵੱਡੇ ਪਰਦੇ 'ਤੇ ਦੇਖਣ ਦੀ ਇੱਛਾ ਰੱਖਦੇ ਹੋਣਗੇ। ਜ਼ਿਕਰਯੋਗ ਹੈ ਕਿ ਮਾਧੁਰੀ ਦੀਕਸ਼ਿਤ ਦੇ ਮੋਢੇ 'ਚ ਤੇਜ਼ ਦਰਦ ਹੋਣ ਕਾਰਨ ਉਨ੍ਹਾਂ ਨੂੰ ਇਲਾਜ ਲਈ ਵਿਦੇਸ਼ ਜਾਣਾ ਪਿਆ ਸੀ। ਇਨ੍ਹਾਂ ਦੋਵਾਂ ਅਦਾਕਾਰਾਂ ਨੇ ਵੱਡੇ ਪਰਦੇ 'ਤੋਂ ਦੂਰੀਆਂ ਬਣਾ ਕੇ ਰੱਖੀਆਂ ਹਨ। ਮਾਧੁਰੀ ਛੋਟੇ ਪਰਦੇ ਦੇ ਸ਼ੋਅ 'ਚ ਜੱਜ ਦੀ ਭੂਮਿਕਾ ਨਿਭਾਉਂਦੀ ਨਜ਼ਰ ਆ ਰਹੀ ਹੈ ਪਰ ਕਰਿਸ਼ਮਾ ਇਸ ਬਾਰੇ ਕੁਝ ਵੀ ਨਹੀਂ ਸੋਚ ਰਹੀ।