ਮੁੰਬਈ- ਪ੍ਰਸਿੱਧ ਟੀ. ਵੀ. ਸੀਰੀਅਲ 'ਕਰਿਸ਼ਮਾ ਕਾ ਕਰਿਸ਼ਮਾ' 'ਚ ਕਿਊਟ ਜਿਹੀ ਬੱਚੀ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗੀ। ਆਪਣੀ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਣ ਵਾਲੀ ਇਹ ਬੱਚੀ ਅੱਜ 19 ਸਾਲ ਦੀ ਹੋ ਗਈ ਹੈ।
ਤੁਸੀਂ ਇਸ ਨੂੰ 'ਕਲ ਹੋ ਨਾ ਹੋ' 'ਚ ਪ੍ਰਿਤੀ ਜ਼ਿੰਟਾ ਦੀ ਛੋਟੀ ਭੈਣ ਦੇ ਰੂਪ 'ਚ ਵੀ ਦਿਖੀ ਸੀ। ਝਨਕ ਸ਼ੁਕਲਾ ਮੁੰਬਈ ਦੇ ਅੰਧੇਰੀ ਦੇ ਭਾਵਨ ਕਾਲਜ 'ਚ ਬੀ. ਐੱਡ. ਸੈਕਿੰਡ ਈਅਰ 'ਚ ਇਤਿਹਾਸ ਦੀ ਪੜ੍ਹਾਈ ਕਰ ਰਹੀ ਹੈ। ਝਨਕ ਦੇ ਮਾਤਾ-ਪਿਤਾ ਕਲਾਕਾਰ ਹੀ ਹਨ। ਇਸ ਲਈ ਉਹ ਜਾਣਦੀ ਹੈ ਕਿ ਅਦਾਕਾਰੀ ਕਿੰਨੀ ਪ੍ਰੇਸ਼ਾਨੀ ਵਾਲਾ ਕੰਮ ਹੋ ਸਕਦਾ ਹੈ। ਇਹੀ ਕਾਰਨ ਹੈ ਕਿ ਉਹ ਸ਼ੋਅ-ਬਿਜ਼ 'ਚ ਨਹੀਂ ਆਉਣਾ ਚਾਹੁੰਦੀ।
ਅੱਜਕਲ ਝਨਕ ਆਪਣੇ ਕਾਲਜ 'ਚ ਫੈਸਟ ਆਦਿ ਆਯੋਜਿਤ ਕਰਨ 'ਚ ਰੁੱਝੀ ਹੈ। ਆਮ ਤੌਰ 'ਤੇ ਉਸ ਨੂੰ ਮਿਊਜ਼ਿਕ ਤੇ ਕਿਤਾਬਾਂ ਪੜ੍ਹਨ ਦਾ ਸ਼ੌਕ ਹੈ।