FacebookTwitterg+Mail

ਜਦੋਂ ਕਰਿਸ਼ਮਾ ਕਪੂਰ ਦੇ ਘਰ ਕੰਮ ਕਰਨ ਆਇਆ ਕਾਰਪੇਂਟਰ, ਤਾਂ ਬੈੱਡਰੂਮ 'ਚ ਜਾ ਕੇ ਕਰ ਦਿੱਤਾ 'ਸ਼ਰਮਨਾਕ ਕਾਂਡ'

karishma kapoor
20 November, 2017 03:02:38 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਇਨੀ ਦਿਨੀਂ ਆਪਣੇ ਵਿਆਹ ਨੂੰ ਲੈ ਕੇ ਕਾਫੀ ਚਰਚਾ 'ਚ ਹੈ। ਕਰਿਸ਼ਮਾ ਕਪੂਰ 90 ਦੇ ਦਹਾਕੇ 'ਚ ਬਾਲੀਵੁੱਡ ਦਾ ਇਕ ਚਮਕਦਾ ਸਿਤਾਰਾ ਸੀ। ਕਰਿਸ਼ਮਾ ਨੇ 'ਰਾਜਾ ਹਿੰਦੂਸਤਾਨੀ', 'ਜੀਤ' ਤੇ 'ਜਿਗਰ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਕਰਿਸ਼ਮਾ ਦੀ ਜੋੜੀ ਜ਼ਿਆਦਾਤਰ ਗੋਵਿੰਦਾ ਤੇ ਅਜੇ ਦੇਵਗਨ ਵਰਗੇ ਕਲਾਕਾਰਾਂ ਨਾਲ ਹੀ ਦਿਖੀ ਪਰ ਫਿਲਮੀ ਕਰੀਅਰ ਤੋਂ ਕਾਫੀ ਸਮੇਂ ਤੋਂ ਦੂਰ ਕਰਿਸ਼ਮਾ ਇਕ ਵਾਰ ਮੁੜ ਕਿਸੇ ਵਜ੍ਹਾ ਕਾਰਨ ਸੁਰਖੀਆਂ ਬਟੋਰ ਰਹੀ ਹੈ।

Punjabi Bollywood Tadka
ਖਬਰਾਂ ਦੀ ਮੰਨੀਏ ਤਾਂ ਕਰਿਸ਼ਮਾ ਨੇ ਅਜੇ ਕੁਝ ਦਿਨ ਪਹਿਲਾ ਹੀ ਘਰ 'ਤੇ ਰੇਨੋਵੇਸ਼ਨ ਲਈ ਕਾਰਪੇਂਟਰ ਬੁਲਾਏ ਸਨ। ਦੱਸਿਆ ਜਾ ਰਿਹਾ ਹੈ ਕਿ ਕਾਰਪੇਂਟਰ ਕਰਿਸ਼ਮਾ ਦੇ ਘਰ 'ਚ ਕੀ ਦਿਨਾਂ ਤੋਂ ਕੰਮ ਕਰਨ ਆ ਰਹੇ ਸਨ। ਹਰ ਵਾਰ ਕਰਿਸ਼ਮਾ ਘਰ 'ਚ ਹੁੰਦੀ ਸੀ ਪਰ ਇਕ ਦਿਨ ਕਿਸੇ ਕਾਰਨ ਉਸ ਨੂੰ ਘਰ ਤੋਂ ਬਾਹਰ ਜਾਣਾ ਪੈ ਗਿਆ ਸੀ। ਇਸ ਦੌਰਾਨ ਉਸ ਦਾ ਪਰਸ ਚੋਰੀ ਹੋ ਗਿਆ ਪਰ ਸਭ ਤੋਂ ਜ਼ਿਆਦਾ ਹੈਰਾਨੀ ਵਾਲੀ ਗੱਲ ਇਹ ਹੈ ਕਿ ਚੋਰ ਕਰਿਸ਼ਮਾ ਦੇ ਬੈੱਡਰੂਮ ਤੱਕ ਪੁੱਜ ਗਿਆ ਤੇ ਉਸ ਦਾ ਪਰਸ ਚੋਰੀ ਕੀਤਾ।

Punjabi Bollywood Tadka
ਪੁਲਸ 'ਚ ਕੀਤੀ ਸ਼ਿਕਾਇਤ
ਇਸ ਘਟਨਾ ਦੇ ਕੁਝ ਦੇਰ ਬਾਅਦ ਕਰਿਸ਼ਮਾ ਨੂੰ ਪਤਾ ਲੱਗਾ ਕਿ ਉਸ ਦਾ ਪਰਸ ਚੋਰੀ ਹੋ ਗਿਆ ਹੈ, ਤਾਂ ਉਸ ਦੇ ਹੋਸ਼ ਉੱਡ ਗਏ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਸੂਚਨਾ ਦਿੱਤੀ। ਕਰਿਸ਼ਮਾ ਨੇ ਇਸ ਸ਼ਖਸ ਗ੍ਰਿਫਤਾਰ ਕਰਵਾਇਆ। ਪੁਲਸ ਮੁਤਾਬਕ ਕਰਿਸ਼ਮਾ ਦੇ ਬੈੱਡਰੂਮ ਤੋਂ ਚੋਰੀ ਕਰਨ ਵਾਲਾ ਸ਼ਖਸ ਉਨ੍ਹਾਂ ਕਾਰਪੇਂਟਰਾਂ 'ਚੋਂ ਹੀ ਇਕ ਸੀ, ਜੋ ਘਰ 'ਚ ਕੰਮ ਕਰਨ ਆਉਂਦੇ ਸਨ।

Punjabi Bollywood Tadka
ਡਰ ਗਈ ਸੀ ਕਰਿਸ਼ਮਾ
ਕਰਿਸ਼ਮਾ ਇਸ ਘਟਨਾ ਤੋਂ ਬਾਅਦ ਕਾਫੀ ਡਰ ਗਈ ਸੀ ਤੇ ਉਸ ਨੇ ਇਕ ਅਣਜਾਨ ਵਿਅਕਤੀ ਦੇ ਆਪਣੇ ਬੈੱਡਰੂਮ ਤੱਕ ਪਹੁੰਚ ਜਾਣ ਤੋਂ ਕਾਫੀ ਡਰ ਲੱਗ ਰਿਹਾ ਸੀ। ਹਾਲਾਂਕਿ ਗ੍ਰਿਫਤਾਰ ਕੀਤੇ ਗਏ ਇਮਿਤਆਜ਼ ਅੰਸਾਰੀ ਤੋਂ ਪੁੱਛ-ਗਿੱਛ ਤੋਂ ਬਾਅਦ ਪਤਾ ਲੱਗਾ ਹੈ ਕਿ ਉਹ ਇਸ ਤੋਂ ਪਹਿਲਾ ਵੀ ਕਈ ਵਾਰ ਅਜਿਹਾ ਕਰ ਚੁੱਕਾ ਹੈ। ਉਸ ਦੀ ਚੋਰੀ ਕਰਨ ਦੀ ਆਦਤ ਕਾਫੀ ਪੁਰਾਣੀ ਹੈ। ਪੁਲਸ ਮੁਤਾਬਕ ਇਸ ਤੋਂ ਪਹਿਲਾ 18 ਹੋਰ ਚੋਰੀ ਦੀਆ ਘਟਨਾਵਾਂ 'ਚ ਉਸ ਦਾ ਨਾਂ ਆ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਉਸ 'ਚ ਕਾਰਡ ਰਾਹੀਂ 50 ਹਜ਼ਾਰ ਰੁਪਏ ਵੀ ਕੱਢਵਾਏ ਸਨ ਪਰ ਕਰਿਸ਼ਮਾ ਨੂੰ ਆਪਣੇ ਪਰਸ ਦਾ ਬਾਕੀ ਸਮਾਨ ਮਿਲ ਗਿਆ ਹੈ।

Punjabi Bollywood Tadka


Tags: Karishma KapoorCarpenterImtiyaz AnsariDinesh KadamBedroomਕਰਿਸ਼ਮਾ ਕਪੂਰ