FacebookTwitterg+Mail

ਆਪਣੇ ਬੱਚਿਆਂ ਦੀਆਂ ਮਤਰਈ ਮਾਂ ਵਲੋਂ ਤਸਵੀਰਾਂ ਸ਼ੇਅਰ ਕਰਨ 'ਤੇ ਕਰਿਸ਼ਮਾ ਦਾ ਹੋਇਆ ਬੁਰਾ ਹਾਲ

karishma kapoor
17 January, 2018 03:00:25 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਬੇਹੱਦ ਖੂਬਸੂਰਤ ਅਦਾਕਾਰਾ ਕਰਿਸ਼ਮਾ ਕਪੂਰ ਬੀਤੇ ਸਾਲ ਆਪਣੇ ਪਤੀ ਸੰਜੇ ਕਪੂਰ ਤੋਂ ਵੱਖ ਹੋ ਗਈ ਸੀ। ਦੋਵਾਂ 'ਚ ਐਕਸਟਰਾ ਮੈਰੀਟਲ ਅਫੇਅਰ ਹੋਣ ਕਾਰਨ ਤਲਾਕ ਹੋ ਗਿਆ ਸੀ। ਹਾਲ ਹੀ 'ਚ ਕਰਿਸ਼ਮਾ ਦੇ ਸਾਬਕਾ ਪਤੀ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Punjabi Bollywood Tadka

ਕਰਿਸ਼ਮਾ ਕਪੂਰ ਤੇ ਸੰਜੇ ਕਪੂਰ ਸਾਲ 2017 'ਚ ਵੱਖ ਹੋਏ ਸਨ। ਵੱਖ ਹੋਣ ਤੋਂ ਬਾਅਦ ਸੰਜੇ ਕਪੂਰ ਨੇ ਪ੍ਰਿਆ ਸਚਦੇਵ ਨਾਲ ਵਿਆਹ ਕਰਵਾ ਲਿਆ ਸੀ। ਬੱਚਿਆਂ ਦੀ ਕਸਟਡੀ ਵੀ ਕਰਿਸ਼ਮਾ ਕਪੂਰ ਨੂੰ ਹੀ ਦਿੱਤੀ ਗਈ। ਕਰਿਸ਼ਮਾ ਕਪੂਰ ਮੁੰਬਈ 'ਚ ਰਹਿੰਦੀ ਹੈ ਤਾਂ ਸੰਜੇ ਕਪੂਰ ਦਿੱਲੀ ਪਰ ਹਾਲ ਹੀ 'ਚ ਸੰਜੇ ਦੀ ਪਤਨੀ ਨੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਤੇਜੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।

Punjabi Bollywood Tadka
ਅਸਲ 'ਚ ਪ੍ਰੀਆ ਸਚਦੇਵ ਨੇ ਸੰਜੇ-ਕਰਿਸ਼ਮਾ ਦੇ ਬੱਚਿਆਂ ਨਾਲ ਕੁਝ ਤਸਵੀਰਾਂ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਕੀਤੀਆਂ ਹਨ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਸੰਜੇ ਕਪੂਰ ਆਪਣੀ ਬੇਟੀ ਸਮਾਇਰਾ ਨਾਲ ਇਕ ਤਸਵੀਰ 'ਚ ਨਜ਼ਰ ਆ ਰਹੇ ਹਨ। ਉਸ ਦੀ ਪਤਨੀ ਪ੍ਰੀਆ ਦਾ ਮੰਨਣਾ ਹੈ ਕਿ ਸੰਜੇ ਕਾਫੀ ਚੰਗੇ ਪਿਤਾ ਹਨ।

Punjabi Bollywood Tadka

ਤਸਵੀਰ 'ਚ ਸੰਜੇ ਕਪੂਰ ਆਪਣੇ ਬੇਟੇ ਕਿਯਾਨ ਨਾਲ ਕਾਫੀ ਸ਼ਾਨਦਾਰ ਲੱਗ ਰਹੀ ਹੈ। ਫਿਲਹਾਲ ਇਹ ਤਾਂ ਸਾਫ ਦਿਖਾਈ ਦੇ ਰਿਹਾ ਹੈ ਕਿ ਭਾਵੇਂ ਹੀ ਕਰਿਸ਼ਮਾ ਕਪੂਰ ਨਾਲ ਉਨ੍ਹਾਂ ਦੇ ਰਿਸ਼ਤਿਆਂ 'ਚ ਕੜਵਾਹਟ ਆਈ ਹੋਵੇ ਪਰ ਬੱਚਿਆਂ ਨਾਲ ਉਹ ਚੰਗਾ ਰਿਸ਼ਤਾ ਬਣਾਉਣ 'ਚ ਕਾਫੀ ਕਾਮਯਾਬ ਰਹੇ ਹਨ।

Punjabi Bollywood Tadka

ਦੂਜੇ ਪਾਸੇ ਕਰਿਸ਼ਮਾ ਕਪੂਰ ਵੀ ਆਪਣੇ ਪ੍ਰੇਮੀ ਸੰਦੀਪ ਤੋਸ਼ਨੀਵਾਲ ਨਾਲ ਹਮੇਸ਼ਾ ਹੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਕਰਿਸ਼ਮਾ ਜਲਦ ਦੀ ਪ੍ਰੇਮੀ ਸੰਦੀਪ ਨਾਲ ਵਿਆਹ ਦੇ ਬੰਧਨ 'ਚ ਬੱਝੇਗੀ।

Punjabi Bollywood Tadka


Tags: Karishma Kapoor Sanjay KapurPriya SachdevBollywood Celebrity

Edited By

Sunita

Sunita is News Editor at Jagbani.