ਮੁੰਬਈ— ਕਰਿਸ਼ਮਾ ਕਪੂਰ ਤੇ ਉਨ੍ਹਾਂ ਦੇ ਕਥਿਤ ਬੁਆਏਫਰੈਂਡ ਸੰਦੀਪ ਤੋਸ਼ਨੀਵਾਲ ਦੇ ਵਿਆਹ ਦਾ ਰਸਤਾ ਉਸ ਸਮੇਂ ਸਾਫ ਮੰਨਿਆ ਜਾ ਰਿਹਾ ਸੀ, ਜਦੋਂ ਸੰਦੀਪ ਦੀ ਪਤਨੀ ਡਾ. ਅਸ਼ਰੀਤਾ ਤਲਾਕ ਲਈ ਰਾਜ਼ੀ ਹੋ ਗਈ।
ਇਕ ਕਾਨੂੰਨੀ ਕਰਾਰ ਤਹਿਤ ਇਸ 'ਤੇ ਸਹਿਮਤੀ ਬਣੀ ਸੀ ਕਿ ਅਸ਼ਰੀਤਾ ਲਈ ਸੰਦੀਪ 2 ਕਰੋੜ ਰੁਪਏ ਤੇ ਆਪਣੀਆਂ ਦੋਵਾਂ ਬੇਟੀਆਂ ਲਈ 3-3 ਕਰੋੜ ਰੁਪਏ ਅਦਾ ਕਰਨਗੇ ਪਰ ਹੁਣ ਇਸ 'ਚ ਇਕ ਨਵਾਂ ਮੋੜ ਆ ਗਿਆ ਹੈ, ਜਿਹੜਾ ਕਰਿਸ਼ਮਾ ਤੇ ਸੰਦੀਪ ਦੇ ਵਿਆਹ 'ਚ ਰੁਕਾਵਟ ਬਣ ਸਕਦਾ ਹੈ।
ਜਾਣਕਾਰੀ ਮੁਤਾਬਕ ਅਸ਼ਰੀਤਾ ਨੇ ਕਿਸੇ ਵੀ ਪੂੰਜੀ ਨਿਵੇਸ਼ ਦਾ ਐਲਾਨ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ, ਜਦਕਿ ਕੋਰਟ ਦੇ ਹੁਕਮਾਂ ਅਨੁਸਾਰ ਇਹ ਦੱਸਣਾ ਹੋਵੇਗਾ ਕਿ ਉਨ੍ਹਾਂ ਨੇ ਸਹੀ ਜਗ੍ਹਾ ਤੇ ਸਹੀ ਇਨਸਾਨ ਨੂੰ ਪੈਸੇ ਦਿੱਤੇ ਹਨ। ਇਸ ਮਾਮਲੇ ਨੂੰ ਲੈ ਕੇ ਦੋਵਾਂ ਪਾਰਟੀਆਂ ਦੇ ਵਕੀਲਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਹੈ, ਜੋ ਤਲਾਕ 'ਚ ਵੱਡੀ ਰੁਕਾਵਟ ਬਣ ਸਕਦੀ ਹੈ।