ਮੁੰਬਈ— ਬਾਲੀਵੁੱਡ 'ਚ ਆਪਣੀ ਐਕਟਿੰਗ ਨਾਲ ਲੋਕਾਂ ਦੇ ਦਿਲ ਜਿੱਤਣ ਵਾਲੀ ਅਭਿਨੇਤਰੀ ਕਰਿਸ਼ਮਾ ਕਪੂਰ ਹੁਣ ਆਪਣੀ ਅਸਲ ਜ਼ਿੰਦਗੀ 'ਚ ਵੀ ਕਿਸੇ ਦਾ ਦਿਲ ਜਿੱਤ ਚੁੱਕੀ ਹੈ ਤੇ ਛੇਤੀ ਹੀ ਉਸ ਦੀ ਦੁਲਹਨੀਆ ਬਣਨ ਵਾਲੀ ਹੈ। ਖਬਰ ਹੈ ਕਿ ਕਰਿਸ਼ਮਾ ਦੇ ਬੁਆਏਫਰੈਂਡ ਸੰਦੀਪ ਛੇਤੀ ਹੀ ਕਰਿਸ਼ਮਾ ਨੂੰ ਵਿਆਹ ਲਈ ਪ੍ਰਪੋਜ਼ ਕਰਨ ਵਾਲੇ ਹਨ।
ਸੰਦੀਪ ਤੇ ਕਰਿਸ਼ਮਾ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਪਹਿਲਾਂ ਤਾਂ ਇਹ ਦੋਵੇਂ ਆਪਣੇ ਰਿਸ਼ਤੇ ਨੂੰ ਮੀਡੀਆ ਤੋਂ ਛਿਪਾਉਂਦੇ ਸਨ ਪਰ ਕੁਝ ਸਮੇਂ ਤੋਂ ਇਹ ਪ੍ਰੇਮੀ ਜੋੜਾ ਹਰ ਜਗ੍ਹਾ ਦਿਖਾਈ ਦੇ ਰਿਹਾ ਹੈ। ਸੁਣਨ 'ਚ ਆਇਆ ਹੈ ਕਿ ਕਪੂਰ ਖਾਨਦਾਨ 'ਚ ਵੀ ਸੰਦੀਪ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਜਦੋਂ ਵੀ ਕੋਈ ਪਰਿਵਾਰਕ ਪ੍ਰੋਗਰਾਮ ਹੁੰਦਾ ਹੈ, ਕਰਿਸ਼ਮਾ ਨਾਲ ਸੰਦੀਪ ਹਮੇਸ਼ਾ ਉਥੇ ਮੌਜੂਦ ਰਹਿੰਦੇ ਹਨ।
ਇਸੇ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰਿਸ਼ਮਾ ਤੇ ਸੰਦੀਪ ਆਪਣੇ ਰਿਸ਼ਤੇ ਨੂੰ ਲੈ ਕੇ ਕਾਫੀ ਸੀਰੀਅਸ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸੰਦੀਪ ਆਪਣੀ ਪਹਿਲੀ ਪਤਨੀ ਤੋਂ ਤਲਾਕ ਲੈ ਰਹੇ ਹਨ। ਮਾਮਲਾ ਅਜੇ ਅਦਾਲਤ 'ਚ ਹੈ ਤੇ ਕੇਸ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਹੈ। ਉਮੀਦ ਹੈ ਕਿ ਇਸ ਤੋਂ ਬਾਅਦ ਉਨ੍ਹਾਂ ਦਾ ਤਲਾਕ ਹੋ ਜਾਵੇਗਾ। ਉਥੇ ਇਹ ਵੀ ਖਬਰ ਹੈ ਕਿ ਸੰਦੀਪ ਛੇਤੀ ਹੀ ਕਰਿਸ਼ਮਾ ਨੂੰ ਜੁਹੂ 'ਚ ਇਕ 3 ਬੈੱਡਰੂਮ ਦਾ ਫਲੈਟ ਗਿਫਟ ਕਰਨ ਵਾਲੇ ਹਨ।
ਇਸ ਤੋਂ ਪਹਿਲਾਂ ਵੀ ਕਰਿਸ਼ਮਾ ਤੇ ਸੰਦੀਪ ਨੇ ਜੁਹੂ 'ਚ ਫਲੈਟ ਲੈਣ ਦੀ ਗੱਲ ਆਖੀ ਸੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਦੋਵੇਂ ਛੇਤੀ ਹੀ ਇਕੱਠੇ ਰਹਿਣ ਦੀ ਪਲਾਨਿੰਗ ਕਰ ਰਹੇ ਹਨ।