ਮੁੰਬਈ(ਬਿਊਰੋ)- ਆਲਟ ਬਾਲਾਜੀ ਨੇ ਹਾਲ ਹੀ 'ਚ ਆਪਣੀ ਨਵੀਂ ਵੈੱਬ ਸੀਰੀਜ਼ 'ਮੈਂਟਲਹੂਡ' ਦੀ ਘੋਸ਼ਣਾ ਕੀਤੀ ਹੈ ਜੋ ਮਦਰਹੂਡ ਦੇ ਰੋਮਾਂਚਕ ਸਫਰ 'ਤੇ ਆਧਾਰਿਤ ਹੈ। ਕਰਿਸ਼ਮਾ ਕੋਹਲੀ ਦੁਆਰਾ ਨਿਰਦੇਸ਼ਿਤ, 'ਮੈਂਟਲਹੂਡ' 'ਚ ਕਰਿਸ਼ਮਾ ਕੂਪਰ ਇਕ ਮੈਂਟਲ ਮਾਂ ਮੀਰਾ ਸ਼ਰਮਾ ਦੀ ਭੂਮਿਕਾ ਨਾਲ ਆਪਣੀ ਡਿਜੀਟਲ ਡੈਬਿਊ ਕਰਨ ਲਈ ਤਿਆਰ ਹੈ। ਬੱਚਿਆਂ ਦਾ ਪਾਲਨ-ਪੋਸ਼ਣ ਕਰਨਾ ਇਕ ਕਲਾ ਹੈ। ਕੁਝ ਇਸ ਨੂੰ ਸਟਿਕ ਵਿਗਿਆਨ ਦੀ ਨਜ਼ਰ ਨਾਲ ਦੇਖਦੇ ਹਨ ਪਰ ਉਨ੍ਹਾਂ 'ਚੋਂ ਜ਼ਿਆਦਾਤਰ ਸ਼ੇਰਨੀਆਂ ਦੀ ਤਰ੍ਹਾਂ ਹੁੰਦੀਆਂ ਹਨ ਜੋ ਆਪਣੇ ਬੱਚਿਆਂ ਦੀ ਰੱਖਿਆ ਕਰਨਾ ਚੰਗੀ ਤਰ੍ਹਾਂ ਜਾਣਦੀਆਂ ਹਨ। ਆਲਟ ਬਾਲਾਜੀ ਦੀ ਇਸ ਆਗਾਮੀ ਵੈੱਬ ਸੀਰੀਜ਼ 'ਚ ਕਈ ਤਰ੍ਹਾਂ ਦੀਆਂ ਮਾਂਵਾਂ ਨੂੰ ਦੇਖਿਆ ਜਾਵੇਗਾ, ਜੋ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ ਲਈ ਅਣਉਚਿਤ ਉਮੀਦਾਂ ਦੇ ਤਰੀਕਿਆਂ ਨਾਲ ਪੈਂਤਰੇਬਾਜ਼ੀ ਕਰਦੀਆਂ ਹਨ। ਮਲਟੀ-ਟਾਸਟਿੰਗ ਇਕ ਆਦਤ ਬਣ ਜਾਂਦੀ ਹੈ ਅਤੇ ਲਗਾਤਾਰ ਚਿੰਤਾ ਅਤੇ ਗਿਲਟ ਫੀਲਿੰਗ ਉਨ੍ਹਾਂ ਦੇ ਸੁਭਾਅ ਦਾ ਹਿੱਸਾ ਬਣ ਜਾਂਦੀ ਹੈ।
ਇਸ ਨਵੇਂ ਕਨਸੈਪਟ ਨੂੰ ਪੇਸ਼ ਕਰਨ ਲਈ ਅਦਾਕਾਰਾ ਕਰਿਸ਼ਮਾ ਕਪੂਰ ਵੀ ਹੋਨਹਾਰ ਕਲਾਕਾਰਾਂ ਦੀ ਟੋਲੀ 'ਚ ਸ਼ਾਮਿਲ ਹੋ ਗਈ ਹੈ। ਕਰਿਸ਼ਮਾ ਅਸਲ ਜ਼ਿੰਦਗੀ 'ਚ ਵੀ ਦੋ ਬੱਚਿਆਂ ਦੀ ਮਾਂ ਹੈ। ਕਰਿਸ਼ਮਾ ਇਸ ਸ਼ੋਅ 'ਚ ਮੀਰਾ ਦਾ ਕਿਰਦਾਰ ਨਿਭਾਏਗੀ, ਜੋ ਇਕ ਛੋਟੇ ਸ਼ਹਿਰ ਦੀ ਮਾਂ ਹੈ ਅਤੇ ਮੁੰਬਈ ਦੀਆਂ ਹੋਨਹਾਰ ਮਾਂਵਾਂ ਵਿਚਕਾਰ ਖੁਦ ਨੂੰ ਪਾਰ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਜਾਣਦੀ ਹੈ ਕਿ ਪੇਰੇਂਟਿੰਗ ਦਾ ਮਤਲਬ ਠੀਕ ਸੰਤੁਲਨ ਬਨਾਏ ਰੱਖਣਾ ਹੈ ਅਤੇ ਉਸ ਸੰਤੁਲਨ ਦਾ ਪਤਾ ਲਗਾਉਣਾ ਹੀ ਸਭ ਤੋਂ ਮੁਸ਼ਕਲ ਕੰਮ ਹੈ। ਕਰਿਸ਼ਮਾ ਨੇ ਆਪਣੇ ਕਿਰਦਾਰ 'ਤੇ ਜ਼ਿਆਦਾ ਰੌਸ਼ਨੀ ਪਾਉਂਦੇ ਹੋਏ ਕਿਹਾ,''ਮੈਂ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਰਹਿਣਾ ਚਾਹੁੰਦੀ ਸੀ ਪਰ ਜਦੋਂ ਮੈਂ ਇਹ ਸਕਰਿਪਟ ਸੁਣੀ ਤਾਂ ਇਹ ਬਹੁਤ ਦਿਲਚਸਪ ਸੀ। ਇਹ ਸਕਰਿਪਟ ਅੱਜ ਦੀ ਮਾਂ ਬਾਰੇ ਸੀ ਅਤੇ ਇਹ ਕਹਾਣੀ ਬੇਹੱਦ ਸਟਰਾਂਗ ਸੀ। ਹਰ ਉਮਰ ਦੀਆਂ ਮਹਿਲਾਵਾਂ ਅਤੇ ਖਾਸ ਕਰਕੇ ਮਾਵਾਂ, ਮੇਰੇ ਕਿਰਦਾਰ ਨਾਲ ਜੁੜੀਆ ਮਹਿਸੂਸ ਕਰਨਗੀਆਂ। ਨੌਜਵਾਨ ਮਾਤਾ-ਪਿਤਾ ਅਤੇ ਬਜ਼ੁਰਗ ਮਾਤਾ-ਪਿਤਾ 'ਮੈਂਟਲਹੂਡ' ਨਾਲ ਜੁੜੇ ਹੋਏ ਮਹਿਸੂਸ ਕਰਨਗੇ। ਮੇਰਾ ਕਿਰਦਾਰ ਅੱਜ ਦੀ ਮਾਂ 'ਤੇ ਆਧਾਰਿਤ ਹੈ ਅਤੇ ਇਕ ਇਨਸਾਨ ਦੇ ਰੂਪ 'ਚ, ਉਹ ਠੀਕ ਕੰਮ ਕਰਨ 'ਚ ਵਿਸ਼ਵਾਸ ਰੱਖਦੀ ਹੈ ਅਤੇ ਅਸਲ ਹੈ।''”'ਮੈਂਟਲਹੂਡ' ਇਸ ਸਾਲ ਦੇ ਅੰਤ 'ਚ ਰਿਲੀਜ਼ ਹੋਣ ਲਈ ਤਿਆਰ ਹੈ।