FacebookTwitterg+Mail

'ਰਾਗਿਨੀ...' ਤੋਂ ਬਾਅਦ ਫਿਰ ਦੇਖਣ ਨੂੰ ਮਿਲ ਸਕਦੈ ਕਰਿਸ਼ਮਾ ਦਾ ਬੋਲਡ ਅੰਦਾਜ਼

karishma sharma
23 December, 2017 03:00:59 PM

ਮੁੰਬਈ (ਬਿਊਰੋ)— Alt ਬਾਲਾਜੀ ਦੀ ਵੈੱਬ ਸੀਰੀਜ਼ 'ਰਾਗਿਨੀ MMS ਰਿਟਰਨਜ਼' 'ਚ ਬੋਲਡ ਅੰਦਾਜ਼ 'ਚ ਨਜ਼ਰ ਆ ਚੁੱਕੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਹੁਣ ਇਕ ਵਾਰ ਫਿਰ ਹੌਟਨੈੱਸ ਦਾ ਜਲਵਾ ਬਿਖੇਰਨ ਲਈ ਤਿਆਰ ਹੈ। ਇਸ ਵੈੱਬ ਸੀਰੀਜ਼ ਤੋਂ ਬਾਅਦ ਕਰਿਸ਼ਮਾ ਇਕ ਵਾਰ ਫਿਰ ਇਸ ਪ੍ਰੋਡਕਸ਼ਨ ਹਾਊਸ ਨਾਲ ਜੁੜ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਵਾਰ ਵੀ ਕਰਿਸ਼ਮਾ ਵੈੱਬ ਸੀਰੀਜ਼ 'ਚ ਹੀ ਨਜ਼ਰ ਆਵੇਗੀ। ਇਸ ਸੀਰੀਜ਼ 'ਚ ਉਹ ਈਸ਼ਾ ਦਾ ਕਿਰਦਾਰ ਨਿਭਾਉਣ ਵਾਲੀ ਹੈ ਜਿਸ 'ਚ ਉਹ ਆਪਣੀ ਖੂਬਸੂਰਤੀ ਦੀ ਵਰਤੋਂ ਲਗਜ਼ਰੀ ਲਾਈਫ ਜਿਉਣ ਲਈ ਕਰਦੀ ਹੈ।

Punjabi Bollywood Tadka
ਜਾਣਕਾਰੀ ਮੁਤਾਬਕ ਆਪਣੇ ਇਸ ਨਵੇਂ ਪ੍ਰੋਜੈਕਟ ਬਾਰੇ ਗੱਲ ਕਰਦੇ ਹੋਏ ਕਰਿਸ਼ਮਾ ਨੇ ਦੱਸਿਆ ਕਿ 'ਰਾਗਿਨੀ MMS ਰਿਟਰਨਜ਼' ਖਤਮ ਹੋਣ ਤੋਂ ਪਹਿਲਾਂ ਹੀ ਇਸ ਪ੍ਰੋਜੈਕਟ ਨਾਲ ਜੁੜ ਚੁੱਕੀ ਸੀ। ਮੈਂ ਖੁਦ ਨੂੰ ਬਹੁਤ ਖੁਸ਼ ਕਿਸਮਤ ਮੰਨ੍ਹਦੀ ਹਾਂ ਕਿਉਂਕਿ ਏਕਤਾ ਮੈਮ ਨੇ ਮੇਰੇ 'ਤੇ ਭਰੋਸਾ ਦਿਖਾਇਆ। ਇਸ ਤੋਂ ਇਲਾਵਾ ਆਪਣੇ ਕਿਰਦਾਰ ਬਾਰੇ ਗੱਲ ਕਰਦੇ ਹੋਏ ਕਰਿਸ਼ਮਾ ਨੇ ਕਿਹਾ ਕਿ ਇਸ ਨਵੀਂ ਸੀਰੀਜ਼ 'ਚ ਮੇਰਾ ਕਿਰਦਾਰ ਮਸਤੀ ਭਰਿਆ ਅਤੇ ਉਤਸ਼ਾਹਿਤ ਲੜਕੀ ਦਾ ਹੈ ਜੋ ਆਪਣੇ ਪਰਿਵਾਰ ਨਾਲ ਬਹੁਤ ਪਿਆਰ ਕਰਦੀ ਹੈ ਅਤੇ ਆਪਣੇ ਸੁਪਨੇ ਪੂਰੇ ਕਰਨਾ ਚਾਹੁੰਦੀ ਹੈ। ਕਿਹਾ ਜਾ ਸਕਦਾ ਹੈ ਕਿ ਇਸ ਵੈੱਬ ਸੀਰੀਜ਼ 'ਚ ਕਰਿਸ਼ਮਾ ਦਾ ਪਹਿਲੇ ਤੋਂ ਵੀ ਜ਼ਿਆਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲੇ।

Punjabi Bollywood Tadka


Tags: Karishma Sharma Ragini MMS Returns ALT Balaji Ekta Kapoor Web Series TV Actress