FacebookTwitterg+Mail

ਕਰਿਸ਼ਮਾ ਨੇ ਬਿਕਨੀ ਸ਼ੂਟ ਨਾਲ ਵਧਾਇਆ ਸੋਸ਼ਲ ਮੀਡੀਆ ਦਾ ਤਾਪਮਾਨ

karishma sharma
04 January, 2018 02:49:52 PM

ਮੁੰਬਈ (ਬਿਊਰੋ)— 'ਰਾਗਿਨੀ MMS ਰਿਟਰਨਜ਼' 'ਚ ਬੋਲਡ 'ਰਾਗਿਨੀ' ਦਾ ਕਿਰਦਾਰ ਨਿਭਾਉਣ ਵਾਲੀ ਅਭਿਨੇਤਰੀ ਕਰਿਸ਼ਮਾ ਸ਼ਰਮਾ ਇਕ ਵਾਰ ਫਿਰ ਆਪਣੇ ਹੌਟ ਅਤੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਚਰਚਾ 'ਚ ਹੈ। ਹਾਲ ਹੀ 'ਚ ਕਰਿਸ਼ਮਾ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ 'ਚ ਉਹ ਬਿਕਨੀ ਪਹਿਨ ਹੌਟਨੈੱਸ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਤਸਵੀਰ 'ਚ ਬਲੈਕ ਬਿਕਨੀ 'ਚ ਨਜ਼ਰ ਆ ਰਹੀ ਕਰਿਸ਼ਮਾ ਦਾ ਬੇਹੱਦ ਬੋਲਡ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੈ, ਇਸ ਤੋਂ ਪਹਿਲਾਂ ਵੀ ਕਰਿਸ਼ਮਾ ਆਪਣੀ ਹੌਟਨੈਸ ਕਰਕੇ ਸੁਰਖੀਆਂ ਬਟੌਰ ਚੁੱਕੀ ਹੈ।

Punjabi Bollywood Tadka
ਏ. ਐੱਲ. ਟੀ. ਬਾਲਾਜੀ ਦੇ ਬੈਨਰ ਹੇਠ ਬਣੀ ਇਸ ਵੈੱਬ ਸੀਰੀਜ਼ 'ਚ 'ਪਰਿਤਰ ਰਿਸ਼ਤਾ' ਅਤੇ 'ਯੇ ਹੈ ਮੁਹੱਬਤੇਂ' ਨਾਲ ਲਾਈਮਲਾਈਟ 'ਚ ਆਉਣ ਵਾਲੀ ਕਰਿਸ਼ਮਾ ਸ਼ਰਮਾ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਗਿਆ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਇਸ ਵੈੱਬ ਸੀਰੀਜ਼ ਨਾਲ ਜੁੜੇ ਕਈ ਵੀਡੀਓਜ਼ ਅਤੇ ਪੋਸਟਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ ਹਨ ਜਿਸ 'ਚ ਰਾਗਿਨੀ ਦਾ ਬੋਲਡ ਅੰਦਾਜ਼ ਦੇਖਣ ਨੂੰ ਮਿਲਿਆ ਹੈ।

Punjabi Bollywood TadkaPunjabi Bollywood Tadka


Tags: Karishma Sharma Ragini MMS Returns Web Series Photoshoot Instagram TV Actress