FacebookTwitterg+Mail

'ਗ੍ਰੈਫਿਟੀ' ਦੀ ਬ੍ਰੈਂਡ ਅੰਬੈਸਡਰ ਬਣੀ ਕਰਿਸ਼ਮਾ, ਹੌਟ ਲੁੱਕ ਕਾਰਨ ਹਮੇਸ਼ਾ ਰਹਿੰਦੀ ਹੈ ਚਰਚਾ 'ਚ

karishma sharma
31 August, 2018 04:27:04 PM

ਮੁੰਬਈ(ਬਿਊਰੋ)— 'ਰਾਗਿਨੀ ਐੱਮ. ਐੱਮ. ਐੱਸ', 'ਪਿਆਰ ਕਾ ਪੰਚਨਾਮਾ' ਵਰਗੀਆਂ ਫਿਲਮਾਂ ਸਹਿਤ 'ਪਵਿੱਤਰ ਰਿਸ਼ਤਾ' ਅਤੇ ਕਈ ਸੀਰੀਅਲਾਂ 'ਚ ਅਦਾਕਾਰੀ ਨਾਲ ਦਰਸ਼ਕਾਂ 'ਚ ਮਸ਼ਹੂਰ ਹੋਈ ਅਦਾਕਾਰਾ ਕਰਿਸ਼ਮਾ ਸ਼ਰਮਾ ਨੂੰ 'ਗ੍ਰੈਫਿਟੀ' ਦੀ ਬ੍ਰੈਂਡ ਅੰਬੈਸਡਰ ਬਣਾਇਆ ਗਿਆ ਹੈ।

Punjabi Bollywood Tadka

ਇਸ ਗੱਲ ਦੀ ਜਾਣਕਾਰੀ ਗ੍ਰੈਫਿਟੀ ਦੇ ਪ੍ਰਬੰਧ ਨਿਰਦੇਸ਼ਕ ਵਿਨਯ ਜੈਨ ਨੇ ਵੀਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ। ਵਿਨਯ ਜੈਨ ਨੇ ਕਿਹਾ, ''ਕੰਪਨੀ ਦੀ 15ਵੀਂ ਵਰ੍ਹੇਗੰਢ ਮੌਕੇ ਅਸੀਂ ਅਦਾਕਾਰਾ ਕਰਿਸ਼ਮਾ ਨੂੰ ਆਪਣੀ ਅੰਬੈਸਡਰ ਬਣਾਇਆ ਹੈ ਤੇ ਹੁਣ ਤੇਜ਼ੀ ਨਾਲ ਅਸੀਂ ਗ੍ਰੈਫਿਟੀ ਦਾ ਪ੍ਰਚਾਰ ਸ਼ੁਰੂ ਕਰਾਂਗੇ।

Punjabi Bollywood Tadka

ਵਿਨਯ ਨੇ ਕਿਹਾ ਕਿ 15 ਸਾਲਾਂ 'ਚ ਮੈਂ ਕਾਫੀ ਸਫਲਤਾ ਪ੍ਰਾਪਤ ਕੀਤੀ ਅਤੇ ਲੋਕਾਂ ਦਾ ਵਿਸ਼ਵਾਸ ਜਿੱਤਿਆ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕੁਆਲਿਟੀ ਨਾਲ ਕੋਈ ਸਮਝੌਤਾ ਨਹੀਂ ਕੀਤਾ।

Punjabi Bollywood Tadka

ਉਨ੍ਹਾਂ ਕਿਹਾ ਕਿ ਕਰਿਸ਼ਮਾ ਨਾਲ ਕੰਪੇਨ ਵਗੈਰਾ ਨਾਲ ਇਸ ਸਫਰ ਨੂੰ ਅੱਗੇ ਵਧਾਵਾਂਗੇ।''

Punjabi Bollywood Tadka
ਦੱਸ ਦੇਈਏ ਕਿ ਕਰਿਸ਼ਮਾ ਇਸ ਮੌਕੇ ਕਾਫੀ ਉਤਸ਼ਾਹਿਤ ਦਿਖਾਈ ਦਿੱਤੀ। ਕਰਿਸ਼ਮਾ ਨੇ ਕਿਹਾ ਕਿ ਅਜੋਕੇ ਸਮੇਂ ਲਗਜ਼ਰੀ ਜੀਵਨਸ਼ੈਲੀ ਦੇ ਚੱਲਦਿਆਂ ਘਰ ਦੇ ਨਾਲ-ਨਾਲ ਬਾਥਰੂਮ 'ਤੇ ਵੀ ਖਾਸ ਧਿਆਨ ਦਿੱਤਾ ਜਾਂਦਾ ਹੈ।

Punjabi Bollywood Tadka

ਗ੍ਰੈਫਿਟੀ ਦੇ ਪ੍ਰੋਡਕਟਸ ਕਾਫੀ ਵਧੀਆਂ ਤੇ ਪਹੁੰਚ 'ਚ ਹਨ। ਕਰਿਸ਼ਮਾ ਨੇ ਕਿਹਾ ਕਿ ਉਹ ਗ੍ਰੈਫਿਟੀ ਦਾ ਹਿੱਸਾ ਬਣ ਕੇ ਕਾਫੀ ਖੁਸ਼ ਹੈ।

Punjabi Bollywood Tadka

ਜਦੋਂ ਕਰਿਸ਼ਮਾ ਨੂੰ ਕਰੀਅਰ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਕਈ ਪ੍ਰੋਜੈਕਟਾਂ 'ਤੇ ਕੰਮ ਜਾਰੀ ਹੈ। ਹਾਲ ਹੀ 'ਚ ਉਸ ਨੇ 'ਸੁਪਰ 30' ਲਈ ਰਿਤਿਕ ਰੌਸ਼ਨ ਨਾਲ ਆਈਟਮ ਸੌਂਗ ਕੀਤਾ ਹੈ।

Punjabi Bollywood Tadka

ਉਸ ਨੇ ਕਿਹਾ ਕਿ ਮੈਂ 17 ਸਾਲ ਦੀ ਉਮਰ ਤੋਂ ਕੰਮ ਕਰ ਰਹੀ ਹਾਂ ਤੇ ਇਹ ਸਫਰ ਬੇਹੱਦ ਚੰਗਾ ਰਿਹਾ।

Punjabi Bollywood Tadka

Punjabi Bollywood Tadka


Tags: Ragini MMSKarishma SharmaBrand AmbassadorGraffitiLove By ChancePyaar Tune Kya Kiya

Edited By

Sunita

Sunita is News Editor at Jagbani.