FacebookTwitterg+Mail

Pics : ਫਿੱਟ ਰਹਿਣ ਲਈ ਕੁਝ ਅਜਿਹਾ ਕਰਦੀ ਹੈ ਇਹ ਹੌਟ ਅਦਾਕਾਰਾ

karishma tanna
03 September, 2017 02:03:52 PM

ਮੁੰਬਈ— ਬਾਲੀਵੁੱਡ ਅਤੇ ਟੀ. ਵੀ. ਦੀ ਇਹ ਮਸ਼ਹੂਰ ਅਦਾਕਾਰਾ ਕ੍ਰਿਸ਼ਮਾ ਤੰਨਾ ਅਕਸਰ ਆਪਣੀ ਫਿਟਨੈੱਸ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਤਮੰਨਾ ਕਈ ਹਿੰਦੀ ਫਿਲਮਾਂ ਅਤੇ ਟੀ. ਵੀ. ਸ਼ੋਅਜ਼ 'ਚ ਨਜ਼ਰ ਆ ਚੁੱਕੀ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਇਹ ਖੂਬਸੂਰਤ ਅਦਾਕਾਰਾ ਫਿਟਨੈੱਸ ਲਈ ਕੀ ਕਰਦੀ ਹੈ।

Punjabi Bollywood Tadka
ਕਿਹਾ ਜਾਂਦਾ ਹੈ ਕਿ ਯੋਗਾ ਕਰਨ ਨਾਲ ਖੂਬਸੂਰਤੀ 'ਚ ਚਾਰ ਚੰਨ੍ਹ ਲੱਗ ਜਾਂਦੇ ਹਨ ਜਿਸਦੀ ਜਾਣਕਾਰੀ ਕ੍ਰਿਸ਼ਮਾ ਨੂੰ ਕਾਫੀ ਹੈ। ਉਹ ਫਿੱਟ ਰਹਿਣ ਲਈ ਆਪਣੀ ਰੋਜਾਨਾ ਐਕਟੀਵਿਟੀ 'ਚ ਯੋਗਾ ਨੂੰ ਅਹਿਮ ਜਗ੍ਹਾ ਦਿੰਦੀ ਹੈ। ਕ੍ਰਿਸ਼ਮਾ ਕਸਰਤ ਕਰਦਿਆ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ।

Punjabi Bollywood Tadka
ਬੀਤੇ ਦਿਨ ਪਹਿਲਾਂ ਕ੍ਰਿਸ਼ਮਾ ਨੇ ਬਿਕਨੀ 'ਚ ਆਪਣਾ ਇਕ ਫੋਟੋਸ਼ੂਟ ਕਰਵਾਇਆ ਸੀ। ਇਸ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤਸਵੀਰਾਂ ਵਾਇਰਲ ਹੋਈਆ ਸਨ। ਇਸ ਤੋਂ ਇਲਾਵਾ ਕ੍ਰਿਸ਼ਮਾ ਟੀ. ਵੀ. ਦੇ ਰਿਐਲਿਟੀ ਸ਼ੋਅ 'ਬਿੱਗ ਬੌਸ' ਸੀਜ਼ਨ 9 ਦਾ ਹਿੱਸਾ ਰਹਿ ਚੁੱਕੀ ਹੈ।

Punjabi Bollywood Tadka

'ਬਿੱਗ ਬੌਸ' ਤੋਂ ਇਲਾਵਾ ਰਿਐਲਿਟੀ ਡਾਂਸਿੰਗ ਸ਼ੋਅ 'ਝਲਕ ਦਿਖਾ ਜਾ' 'ਚ ਨਜ਼ਰ ਆਈ ਸੀ। ਇਸ ਸ਼ੋਅ 'ਚ ਉਨ੍ਹਾਂ ਆਪਣੀ ਡਾਂਸਿੰਗ ਪਰਫਾਰਮ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਸੀ।

Punjabi Bollywood Tadka
ਕ੍ਰਿਸ਼ਮਾ ਆਪਣੇ ਫਿਲਮੀ ਕਰੀਅਰ 'ਚ ਹਿੰਦੀ ਤੋਂ ਇਲਾਵਾ ਕੰਨੜ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਇਸ ਤੋਂ ਇਲਾਵਾ ਕਿਹਾ ਜਾ ਰਿਹਾ ਹੈ ਕਿ ਸੰਜੇ ਦੱਤ ਦੀ ਬਾਇਓਪਿਕ 'ਤੇ ਬਣ ਰਹੀ ਫਿਲਮ 'ਚ ਨਜ਼ਰ ਆ ਸਕਦੀ ਹੈ ਜਿਸਦੀ ਸ਼ੂਟਿੰਗ ਅਜੇ ਚੱਲ ਰਹੀ ਹੈ।

Punjabi Bollywood Tadka


Tags: TV Actress Karishma Tanna Fitness Yoga Bigg boss ਕ੍ਰਿਸ਼ਮਾ ਤੰਨਾ ਫਿਟਨੈੱਸ