ਮੁੰਬਈ(ਬਿਊਰੋ)— 'ਬਿੱਗ ਬੌਸ' ਫੇਮ ਅਦਾਕਾਰਾ ਕਰਿਸ਼ਮਾ ਤੰਨਾ ਅਕਸਰ ਹੀ ਬੋਲਡ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਪਰ ਇਸ ਵਾਰ ਉਹ ਇਕ ਵਿਵਾਦ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਕਰਿਸ਼ਮਾ ਤੰਨਾ ਨੂੰ ਦਿੱਲੀ ਦੇ ਇਕ ਇਵੈਂਟ ਮੈਨੇਜਰ ਨੇ ਧੋਖਾਧੜੀ (ਹੇਰਾ-ਫੇਰੀ) ਦੇ ਦੋਸ਼ 'ਚ ਲੀਗਲ ਨੋਟਿਸ ਦਿੱਤਾ ਹੈ। ਦੋਸ਼ ਹੈ ਕਿ ਉਸ ਨੇ ਇਕ ਆਯੋਜਨ 'ਚ ਪੇਸ਼ਕਾਰੀ ਦੇਣੀ ਸੀ ਪਰ ਆਖਰੀ ਸਮੇਂ 'ਤੇ ਉਹ ਮੁੱਕਰ (ਨਾ ਆਈ) ਗਈ। ਮਾਨਸ ਕਾਤਿਆਲ ਨਾਂ ਦੇ ਇਵੈਂਟ ਮੈਨੇਜਰ ਨੇ ਕਰਿਸ਼ਮਾ 'ਤੇ ਧੋਖਾਧੜੀ ਦਾ ਦੋਸ਼ ਲਾ ਕੇ ਨੋਟਿਸ ਭੇਜਿਆ ਹੈ। ਮਾਨਸ ਨੇ ਉਸ 'ਤੇ ਧਮਕੀ ਦੇਣ ਦਾ ਵੀ ਦੋਸ਼ ਲਾਇਆ ਹੈ। ਕਰਿਸ਼ਮਾ ਨੇ ਇਨ੍ਹਾਂ ਸਾਰੇ ਦੋਸ਼ਾਂ 'ਤੇ ਇਨਕਾਰ ਕਰਦੇ ਹੋਏ ਕਿਹਾ, ''ਮੈਨਜ਼ਰ ਨੇ ਪਹਿਲਾਂ ਮੈਨੂੰ ਦੱਸਿਆ ਸੀ ਕਿ ਮੁਰਾਦਾਬਾਦ 'ਚ ਸ਼ੋਅ ਹੈ ਪਰ ਅਸੀਂ ਉਥੇ ਪੁੱਜੇ ਤਾਂ ਕਿਹਾ ਸ਼ੋਅ ਤਾਂ ਹਲਦਵਾਨੀ 'ਚ ਹੈ। ਅਜਿਹੇ 'ਚ ਮੈਂ ਇੰਨੀ ਲੰਬੀ ਦੂਰੀ ਤੈਅ ਕਰਨ ਤੋਂ ਇਨਕਾਰ ਕਰ ਦਿੱਤਾ।'' ਮਾਨਸ ਦਾ ਦੋਸ਼ ਹੈ ਕਿ ਹਲਦਵਾਨੀ ਤੱਕ ਲਈ ਕਾਰ ਦੀ ਵਿਵਸਥਾ (ਇਤਜ਼ਾਮ/ਬੰਦੋਬਸਤ) ਕੀਤਾ ਗਿਆ ਸੀ ਪਰ ਉਹ ਨਾ ਆਈ। ਕਰਿਸ਼ਮਾ 'ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਕਾਰ ਡਰਾਈਵਰ ਨੂੰ ਧਮਕਾ ਕੇ ਗੱਡੀ ਵਾਪਸ ਦਿੱਲੀ ਲੈ ਜਾਣ ਨੂੰ ਕਿਹਾ। ਮਾਨਸ ਦਾ ਕਹਿਣਾ ਹੈ ਕਿ ਕਰਿਸ਼ਮਾ ਨੂੰ ਅਡਵਾਂਸ 'ਚ ਹੀ ਪੈਸੇ ਦਿੱਤੇ ਸਨ। ਉਸ ਦੇ ਸ਼ੋਅ 'ਚ ਨਾ ਪੁੱਜਣ ਕਾਰਨ 10 ਲੱਖ ਰੁਪਏ ਦਾ ਨੁਕਸਾਨ ਭੁਗਤਨਾ ਪਿਆ ਹੈ, ਜਿਸ ਦੇ ਸਾਰੇ ਪੈਸੇ ਹੁਣ ਉਹੀ ਦੇਵੇਗੀ।