ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਆਪਣੇ ਆਉਣ ਵਾਲੇ ਸ਼ੋਅ 'ਨਾਗਿਨ 3' ਨੂੰ ਲੈ ਕੇ ਸੁਰਖੀਆਂ 'ਚ ਛਾਈ ਹੋਈ ਹੈ। ਫਿਲਹਾਲ ਉਹ ਇਸ ਸ਼ੋਅ ਦੀ ਪ੍ਰਮੋਸ਼ਨ 'ਚ ਬਿਜ਼ੀ ਹੈ। ਉੱਥੇ ਹੀ ਇਸ ਦੌਰਾਨ ਕਰਿਸ਼ਮਾ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਸਵਿਮਿੰਗ ਪੂਲ 'ਚ ਮਸਤੀ ਕਰਦੀ ਨਜ਼ਰ ਆ ਰਹੀ ਹੈ। ਦਰਸਅਲ, ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ 'ਚ ਉਹ ਸਵਿਮਿੰਗ ਕਰਦੀ ਦਿਖਾਈ ਦੇ ਰਹੀ ਹੈ। ਬਿਜ਼ੀ ਸ਼ੈਡਿਊਲ 'ਚ ਸਮਾਂ ਕੱਢ ਕੇ ਪੂਲ 'ਚ ਮਸਤੀ ਕਰਦਿਆਂ ਦੀ ਕਰਿਸ਼ਮਾ ਦੀ ਇਹ ਵੀਡੀਓ ਫੈਨਜ਼ ਵਿਚਕਾਰ ਖੂਬ ਵਾਇਰਲ ਹੋ ਰਹੀ ਹੈ।
ਕਲਰਸ ਦੇ ਇਸ ਮਸ਼ਹੂਰ ਸ਼ੋਅ 'ਚ ਨਾਗਿਨ ਦਾ ਕਿਰਦਾਰ ਅਨੀਤਾ ਹਸਨੰਦਾਨੀ ਨਿਭਾਅ ਰਹੀ ਹੈ। ਨਾਗਿਨ ਸ਼ੋਅ ਦੇ ਪਹਿਲੇ ਦੋ ਸੀਜ਼ਨ 'ਚ ਮੌਨੀ ਰਾਏ ਅਤੇ ਅਦਾ ਖਾਨ ਅਹਿਮ ਭੂਮਿਕਾ 'ਚ ਸਨ। ਉੱਥੇ ਹੀ ਇਸ ਵਾਰ ਅਨੀਤਾ ਹਸਨੰਦਾਨੀ, ਕਰਿਸ਼ਮਾ ਤੰਨਾ, ਸੁਰਭੀ ਜਯੋਤੀ ਵਰਗੇ ਕਲਾਕਾਰ ਨਜ਼ਰ ਆਉਣਗੇ।