FacebookTwitterg+Mail

ਇੰਟਰਨੈੱਟ 'ਤੇ ਛਾਇਆ ਕਰਿਸ਼ਮਾ ਤੰਨਾ ਦਾ ਬ੍ਰਾਈਡਲ ਲੁੱਕ, ਦੇਖੋ ਖੂਬਸੂਰਤ ਤਸਵੀਰਾਂ

karishma tanna
23 August, 2018 04:00:45 PM

ਮੁੰਬਈ (ਬਿਊਰੋ)— ਟੀ. ਵੀ. ਅਦਾਕਾਰਾ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਟੀ. ਵੀ. ਦੇ ਮਸ਼ਹੂਰ ਸ਼ੋਅ 'ਕਯਾਮਤ ਕੀ ਰਾਤ' 'ਚ ਲੀਡ ਅਭਿਨੇਤਰੀ ਦਾ ਕਿਰਦਾਰ ਨਿਭਾਅ ਰਹੀ ਹੈ। ਉੱਥੇ ਹੀ ਹਾਲ ਹੀ 'ਚ ਕਰਿਸ਼ਮਾ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ।
Punjabi Bollywood Tadka,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download
ਇਸ ਵਾਰ ਕਰਿਸ਼ਮਾ ਨੇ ਬ੍ਰਾਈਡਲ ਲੁੱਕ ਵਿਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਕਰਿਸ਼ਮਾ ਦਾ ਇਹ ਅੰਦਾਜ਼ ਫੈਨਜ਼ ਵਲੋਂ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ, ਇਸ ਤੋਂ ਪਹਿਲਾਂ ਵੀ ਕਰਿਸ਼ਮਾ ਆਪਣੀਆਂ ਤਸਵੀਰਾਂ ਕਰਕੇ ਸੁਰਖੀਆਂ 'ਚ ਰਹੀ ਸੀ। ਉਨ੍ਹਾਂ ਦੀਆਂ ਇਹ ਤਸਵੀਰਾਂ ਫੈਨਜ਼ ਕਾਫੀ ਪਸੰਦ ਕੀਤੀਆਂ ਜਾ ਰਹੀਆਂ ਹਨ।
Punjabi Bollywood Tadka,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download
ਕਰਿਸ਼ਮਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਲਈ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਕਰਿਸ਼ਮਾ ਦੀ ਫੈਨਜ਼ ਫਾਲੋਇੰਗ ਦੀ ਗੱਲ ਕਰੀਏ ਤਾਂ ਉਸਦੇ ਇੰਸਟਾਗ੍ਰਾਮ 'ਤੇ 1.9 ਮਿਲੀਅਨ ਫਾਲੋਅਰਜ਼ ਹਨ।
Punjabi Bollywood Tadka,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download

ਦੱਸ ਦੇਈਏ ਕਿ ਕਰਿਸ਼ਮਾ ਇਨ੍ਹੀਂ ਦਿਨੀਂ ਟੀ. ਵੀ. ਸ਼ੋਅ 'ਕਯਾਮਤ ਕੀ ਰਾਤ' 'ਚ ਨਜ਼ਰ ਆ ਰਹੀ ਹੈ। ਆਉਣ ਵਾਲੇ ਐਪੀਸੋਡ 'ਚ ਗੌਰੀ ਦੇ ਵਿਆਹ ਦਾ ਸੀਨ ਦਿਖਾਇਆ ਜਾਵੇਗਾ ਇਸ ਕਾਰਨ ਉਹ ਦੁਲਹਨ ਦੇ ਲਿਬਾਸ 'ਚ ਨਜ਼ਰ ਆ ਰਹੀ ਹੈ।
Punjabi Bollywood Tadka,ਕਰਿਸ਼ਮਾ ਤੰਨਾ ਇਮੇਜ਼ ਐਚਡੀ ਫੋਟੋ ਡਾਊਨਲੋਡ,karishma tanna image hd photo download


Tags: Karishma TannaBridal LookInstagramQayamat Ki RaatTv Actress

Edited By

Manju

Manju is News Editor at Jagbani.