ਮੁੰਬਈ(ਬਿਊਰੋ)— 23 ਜੂਨ ਤੋਂ ਸ਼ੁਰੂ ਹੋਇਆ ਟੀ. ਵੀ. ਸੀਰੀਅਲ 'ਕਿਆਮਤ ਕੀ ਰਾਤ' ਦਰਸ਼ਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਸੀਰੀਅਲ 'ਚ ਅਦਾਕਾਰਾ ਕਰਿਸ਼ਮਾ ਤੰਨਾ ਅਤੇ ਵਿਵੇਕ ਦਹਿਆ ਮੁੱਖ ਭੂਮਿਕਾ 'ਚ ਹਨ। ਇਸ ਤੋਂ ਇਲਾਵਾ ਵੀ ਸ਼ੋਅ 'ਚ ਦੀਪਿਕਾ ਕੱਕੜ ਦਿਖਾਈ ਦਿੱਤੀ ਤੇ ਅਦਾਕਾਰਾ ਦਿਲਜੀਤ ਕੌਰ ਵੀ ਮੁੱਖ ਭੂਮਿਕਾ 'ਚ ਹੈ। ਉੱਥੇ ਹੀ ਤਾਂਤਰਿਕ ਦੀ ਭੂਮਿਕਾ 'ਚ ਨਿਰਭੇ ਵਾਧਵਾ ਨੇ ਬਹੁਤ ਹੀ ਖਤਰਨਾਕ ਕਿਰਦਾਰ ਨਿਭਾਇਆ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ। ਖਾਸ ਗੱਲ ਇਹ ਹੈ ਕਿ ਨਿਰਭੇ ਵਾਧਵਾ ਦੇ ਇਸ ਲੁੱਕ ਨੂੰ ਪ੍ਰਫੈਕਟ ਬਣਾਉਣ ਦੇ ਪ੍ਰੋਸਥੈਟਿਕ ਮੇਕਅੱਪ ਕਲਾਕਾਰ ਮਾਰਕ ਟਰਾਏ ਡਿਸੂਜਾ ਨੇ ਬਹੁਤ ਮਿਹਨਤ ਕੀਤੀ ਹੈ। ਮਾਰਕ ਟਰਾਏ ਡਿਸੂਜਾ ਨੇ ਫਿਲਮ ਮਾਮ 'ਚ ਨਵਾਜੂਦੀਨ ਸਿੱਦੀਕੀ ਨਾਲ ਕੰਮ ਕੀਤਾ ਹੈ। ਇਹ ਫਿਲਮ ਅਦਾਕਾਰਾ ਸ਼੍ਰੀਦੇਵੀ ਦੀ ਸੁਪਰਹਿਟ ਫਿਲਮ ਹੈ। ਦੱਸਿਆ ਜਾ ਰਿਹਾ ਹੈ ਕਿ 'ਕਿਆਮਤ ਕੀ ਰਾਤ' 'ਚ ਨਿਰਭੇ ਦੇ ਮੇਕਅੱਪ 'ਚ ਦੋ ਘੰਟੇ ਦਾ ਸਮਾਂ ਲੱਗਦਾ ਸੀ ਅਤੇ ਇਸ ਪ੍ਰੋਸਥੈਟਿਕ ਫੇਸ ਤੋਂ ਬਾਅਦ ਉਨ੍ਹਾਂ ਦਾ ਕੁਝ ਵੀ ਬੋਲਣਾ ਅਤੇ ਖਾਣਾ ਮੁਸ਼ਕਿਲ ਹੋ ਜਾਂਦਾ ਹੈ। ਨਿਰਭੇ ਦਾ ਕਹਿਣਾ ਹੈ ਕਿ 'ਕਿਆਮਤ ਕੀ ਰਾਤ' 'ਚ ਮੇਰੇ ਲੁੱਕ ਦਾ ਪੂਰਾ ਕ੍ਰੈਡਿਟ ਮਾਰਕ ਟਰਾਏ ਨੂੰ ਜਾਂਦਾ ਹੈ। ਉਹ ਜੀਨੀਅਸ ਹਨ, ਉਨ੍ਹਾਂ ਨੇ ਇੰਡਸਟਰੀ 'ਚ ਕਈ ਵੱਡੇ ਮੇਕਓਵਰ ਕੀਤੇ ਹਨ। ਦੱਸਣਯੋਗ ਹੈ ਕਿ ਤੁਹਾਨੂੰ ਏਕਤਾ ਕਪੂਰ ਦਾ ਇਹ ਹਾਰਰ ਸ਼ੋਅ ਕਾਫੀ ਮਸ਼ਹੂਰ ਹੋ ਰਿਹਾ ਹੈ। ਸ਼ੋਅ ਦੇ ਕਲਾਕਾਰਾਂ ਨੂੰ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਦਾਕਾਰਾ ਕਰਿਸ਼ਮਾ ਤੰਨਾ ਨੇ ਲੰਬੇ ਸਮੇਂ ਤੋਂ ਬਾਅਦ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ। ਉਹ ਏਕਤਾ ਕਪੂਰ ਦੇ ਮਸ਼ਹੂਰ ਸ਼ੋਅ 'ਨਾਗਿਨ 3' 'ਚ ਵੀ ਨਾਗਿਨ ਦੀ ਭੂਮਿਕਾ 'ਚ ਨਜ਼ਰ ਆਈ। ਇਸ ਤੋਂ ਇਲਾਵਾ ਵੀ ਉਹ ਅਦਾਕਾਰ ਸੰਜੇ ਦੱਤ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਸੰਜੂ' 'ਚ ਇਕ ਮੁੱਖ ਕਿਰਦਾਰ 'ਚ ਨਜ਼ਰ ਆਵੇਗੀ। ਹਾਲ ਹੀ 'ਚ ਫਿਲਮ ' ਸੰਜੂ' ਤੋਂ ਕਰਿਸ਼ਮਾ ਤੰਨਾ ਦਾ ਲੁੱਕ ਸਾਹਮਣੇ ਆਇਆ ਹੈ। ਕਰਿਸ਼ਮਾ ਨੇ ਆਪਣੇ ਲੁੱਕ ਨੂੰ ਖੁਦ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਤਸਵੀਰ 'ਚ ਰਣਬੀਰ ਕਪੂਰ ਅਤੇ ਵਿੱਕੀ ਕੌਸ਼ਲ ਵੀ ਨਜ਼ਰ ਆ ਰਹੇ ਹਨ। ਤਸਵੀਰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਲਿਖਿਆ ''ਖੁਸ਼ਨੁਮਾ ਚਿਹਰਾ ਇਕ ਹੀ ਫਰੇਮ 'ਚ। ਤਸਵੀਰ 'ਚ ਸਾਰਿਆਂ ਨੇ ਗੋਗਲਜ਼ ਪਾਏ ਹੋਏ ਹਨ। ਰਣਬੀਰ ਕਪੂਰ ਲੰਬੇ ਵਾਲਾਂ 'ਚ ਨਜ਼ਰ ਆ ਰਹੇ ਹਨ ਤੇ ਬਿਲਕੁਲ ਸੰਜੇ ਦੱਤ ਦੀ ਤਰ੍ਹਾਂ ਦਿਖਾਈ ਦੇ ਰਹੇ ਹਨ। ਫਿਲਮ 'ਚ ਵਿੱਕੀ ਕੌਸ਼ਲ ਸੰਜੇ ਦੱਤ ਦੇ ਦੋਸਤ ਦੀ ਭੂਮਿਕਾ 'ਚ ਹਨ। ਤਸਵੀਰ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਤਿੰਨੋਂ ਕਿਸੇ ਵਿਆਹ ਜਾਂ ਪਾਰਟੀ 'ਚ ਹਨ। ਕਰਿਸ਼ਮਾ ਨੇ ਲਹਿੰਗਾ ਪਾਇਆ ਹੋਇਆ ਹੈ ਤੇ ਵਿੱਕੀ ਨੇ ਸ਼ੇਰਵਾਨੀ।