FacebookTwitterg+Mail

ਅੰਮ੍ਰਿਤਸਰ ਪਹੁੰਚੀ ਕਰਿਸ਼ਮਾ ਕਪੂਰ ਨੇ ਦਿੱਤਾ 'ਪੰਜਾਬ' ਨੂੰ ਤੋਹਫਾ

karisma kapoor
22 April, 2019 12:44:42 PM

ਅੰਮ੍ਰਿਤਸਰ (ਸਫਰ) - ਹਿੰਦੀ ਫਿਲਮਾਂ ਦਾ ਪਹਿਲਾ ਖਾਨਦਾਨ ਹੋਣ ਦਾ ਗੌਰਵ ਕਪੂਰ ਖਾਨਦਾਨ ਨੂੰ ਮਾਇਆਨਗਰੀ ਨੇ ਦਿੱਤਾ ਹੈ। ਭਗਵਾਨ ਦੀ ਮਾਇਆ ਹੈ ਕਿ ਕਪੂਰ ਖਾਨਦਾਨ ਦੀ ਕਰਿਸ਼ਮਾ ਕਪੂਰ ਪਹਿਲੀ ਧੀ ਹੈ, ਜਿਸ ਨੇ ਬਾਲੀਵੁੱਡ ਵਿਚ 1991 'ਚ 17 ਸਾਲ ਦੀ ਉਮਰ ਵਿਚ 'ਪ੍ਰੇਮ ਕੈਦੀ' ਨਾਲ ਫਿਲਮੀ ਸਫਰ ਸ਼ੁਰੂ ਕੀਤਾ ਅਤੇ 2012 ਵਿਚ ਆਈ 'ਡੇਂਜਰਸ ਇਸ਼ਕ' ਤੱਕ ਦੇਸ਼-ਦੁਨੀਆ ਕਰਿਸ਼ਮਾ ਕਪੂਰ ਦੀਆਂ ਫਿਲਮਾਂ ਦੀ ਦੀਵਾਨੀ ਹੋ ਚੁੱਕੀ ਸੀ।

Punjabi Bollywood Tadka

ਕਰਿਸ਼ਮਾ ਕਪੂਰ ਦੀਆਂ ਫਿਲਮਾਂ ਨੇ ਭਾਰਤੀ ਇਤਿਹਾਸ ਵਿਚ ਜਿੱਥੇ ਰਿਕਾਰਡ ਬਣਾਏ, ਉਥੇ ਹੀ ਕਰਿਸ਼ਮਾ ਕਪੂਰ ਅਜਿਹੀ ਫਿਲਮ ਐਕਟਰੈੱਸ ਹੈ, ਜਿਨ੍ਹਾਂ ਨੇ ਸੁਪਰਸਟਾਰ ਹੀਰੋ ਦੇ ਨਾਲ ਸੁਪਰਹਿਟ ਫਿਲਮਾਂ ਦਿੱਤੀਆਂ ਹਨ।

Punjabi Bollywood Tadka
ਇਤਿਹਾਸ ਦੇ ਪ੍ਰੋਫੈਸਰ ਰਹੇ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਦਰਬਾਰੀ ਲਾਲ ਕਹਿੰਦੇ ਹਨ ਕਿ ਕਪੂਰ ਤੇ ਖੰਨਾ ਖਾਨਦਾਨ ਪਾਕਿਸਤਾਨ ਤੋਂ ਬਟਵਾਰੇ 'ਚ ਅੰਮ੍ਰਿਤਸਰ ਆਇਆ ਸੀ ਅਤੇ ਇਥੋਂ ਮੁੰਬਈ ਗਿਆ ਸੀ। ਕਰਿਸ਼ਮਾ ਕਪੂਰ ਦੇ ਪੂਰਵਜਾਂ ਦਾ ਅੰਮ੍ਰਿਤਸਰ ਅਤੇ ਲਾਇਲਪੁਰ (ਪਾਕਿਸਤਾਨ) ਦੋਵਾਂ ਨਾਲ ਗਹਿਰਾ ਨਾਤਾ ਰਿਹਾ ਹੈ।

Punjabi Bollywood Tadka

ਕਰਿਸ਼ਮਾ ਕਪੂਰ ਦੀ ਮਾਂ ਬਬੀਤਾ ਹਰਿਸ਼ਿਵਦਾਸਨੀ ਦਾ ਬੀਤੇ ਦਿਨੀਂ ਜਨਮ ਦਿਨ ਸੀ। ਅੱਜ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਵਿਚ ਕਰਿਸ਼ਮਾ ਕਪੂਰ ਦੇਸ਼-ਪਰਿਵਾਰ ਲਈ ਅਰਦਾਸ ਕਰਨ ਪਹੁੰਚੀ ਤਾਂ 'ਜਗ ਬਾਣੀ' ਨੇ ਉਨ੍ਹਾਂ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹੈ ਗੱਲਬਾਤ ਦੇ ਕੁੱਝ ਅੰਸ਼ :—

Punjabi Bollywood Tadka
ਤੁਸੀਂ ਕਪੂਰ ਪਰਿਵਾਰ ਦੀ ਪਹਿਲੀ ਧੀ ਹੋ, ਜਿਨ੍ਹਾਂ ਨੇ ਫਿਲਮਾਂ ਵਿਚ ਕਦਮ ਰੱਖਿਆ, ਤੁਹਾਡਾ ਪਰਿਵਾਰ ਬਾਲੀਵੁੱਡ ਦਾ ਪਹਿਲਾਂ ਫਿਲਮੀ ਪਰਿਵਾਰ ਹੈ। ਅੰਮ੍ਰਿਤਸਰ ਤੋਂ ਤੁਹਾਡੇ ਪੂਰਵਜਾਂ ਦਾ ਨਾਤਾ ਰਿਹਾ ਹੈ, ਗੁਰੂ ਨਗਰੀ ਵਿਚ ਆਏ ਹੋ ਪੰਜਾਬੀ ਫਿਲਮਾਂ ਵਿਚ ਕੰਮ ਕਰ ਕੇ ਕੀ ਪੰਜਾਬ ਨੂੰ ਸੋਗਾਤ ਦੇਵੋਗੇ?

Punjabi Bollywood Tadka
ਕਰਿਸ਼ਮਾ ਕਪੂਰ : ਮੈਨੂੰ ਮਾਣ ਹੈ ਕਿ ਮੈਂ ਕਪੂਰ ਖਾਨਦਾਨ ਵੱਲੋਂ ਹਾਂ। ਮੈਂ ਪੰਜਾਬੀ ਹਾਂ। ਸਾਡਾ ਪਰਿਵਾਰ ਫਿਲਮੀ ਪਰਿਵਾਰ ਹੈ। ਮੇਰੇ ਖੂਨ ਵਿਚ ਹੀ ਐਕਟਿੰਗ ਹੈ। ਪੰਜਾਬੀ ਫਿਲਮਾਂ ਕਰਨਾ ਚਾਹਾਂਗੀ, ਜੇਕਰ ਪੰਜਾਬੀ ਫਿਲਮਾਂ ਮਿਲਣਗੀਆਂ ਤਾਂ ਜ਼ਰੂਰ ਕਰਾਂਗੀ। ਇਹ ਮੇਰਾ ਵਾਅਦਾ ਹੈ।

Punjabi Bollywood Tadka

ਕਰਿਸ਼ਮਾ ਕਪੂਰ ਉਤਰੀ ਮਾਡਲਾਂ ਨਾਲ ਰੈਂਪ 'ਤੇ, ਰੱਜ ਕੇ ਵੱਜੀਆਂ ਤਾੜੀਆਂ

ਬਾਲੀਵੁੱਡ ਫਿਲਮਾਂ 'ਚ ਆਪਣੀਆਂ ਅਦਾਵਾਂ ਨਾਲ ਦੁਨੀਆ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਕਰਿਸ਼ਮਾ ਕਪੂਰ ਨੇ ਵਧਦੀ ਉਮਰ ਨੂੰ ਕਿਸ ਤਰ੍ਹਾਂ ਫਿਟਨੈੱਸ ਨਾਲ ਫਿਟ ਰੱਖਿਆ ਹੈ ਇਹ ਵਿਖਾ ਵੀ ਦਿੱਤਾ।

Punjabi Bollywood Tadka

ਅੰਮ੍ਰਿਤਸਰ ਆਈ ਕਰਿਸ਼ਮਾ ਕਪੂਰ ਜਦੋਂ ਦੇਸ਼ ਦੇ ਨਾਮਵਰ ਮਾਡਲਾਂ ਦੇ ਨਾਲ ਰੈਂਪ 'ਤੇ ਉਤਰੀ ਤਾਂ ਉਨ੍ਹਾਂ ਦੇ ਚਿਹਰਿਆਂ 'ਤੇ ਮੁਸਕਾਨ ਦੇਖਦਿਆਂ ਹੀ ਬਣਦੀ ਸੀ। ਕਰਿਸ਼ਮਾ ਦੀਆਂ ਅਦਾਵਾਂ 'ਤੇ ਜਿੱਥੇ ਤਾੜੀਆਂ ਵੱਜਦੀਆਂ ਰਹੀਆਂ, ਉਥੇ ਹੀ ਉਨ੍ਹਾਂ ਦੇ ਨਾਲ ਰੈਂਪ 'ਤੇ ਉਤਰੀਆਂ ਮਾਡਲਾਂ ਨੇ ਆਪਣੇ ਆਪ ਨੂੰ ਧੰਨ ਮੰਨਿਆ।

Punjabi Bollywood Tadka

ਖੁਰਾਨਾ ਜਿਊਲਰੀ ਹਾਊਸ ਦਾ ਫਾਰ ਏਵਰਮਾਰਕ ਲਾ 'ਏਮਾਰ' ਕਰਿਸ਼ਮਾ ਕਪੂਰ ਨੇ ਕੀਤਾ ਲਾਂਚ

ਫਿਲਮੀ ਦੁਨੀਆ ਦੀ ਸਰਵਸ਼ਰੇਸ਼ਠ ਅਭਿਨੇਤਰੀਆਂ ਵਿਚ ਪ੍ਰਸਿੱਧ ਕਰਿਸ਼ਮਾ ਕਪੂਰ ਬੀਤੇ ਦਿਨੀਂ ਉੱਤਰ ਭਾਰਤ ਦੇ ਪ੍ਰਸਿੱਧ ਜਿਊਲਰਸ 'ਖੁਰਾਨਾ ਜਿਊਲਰੀ ਹਾਊਸ' ਵੱਲੋਂ ਬੀਇਰਸ ਗਰੁੱਪ ਦੇ ਡਾਇਮੰਡ ਬਰਾਂਡ ਫਾਰ ਏਵਰਮਾਰਕ ਦੇ ਨਾਲ ਸਾਂਝੇਦਾਰੀ ਵਿਚ ਲਾ 'ਏਮਾਰ' ਕਲੈਕਸ਼ਨ ਨੂੰ ਲਾਂਚ ਕਰਨ ਪਹੁੰਚੀ। ਕਰਿਸ਼ਮਾ ਕਪੂਰ ਡਾਇਮੰਡ ਦੇ ਗਹਿਣਿਆਂ 'ਤੇ ਮੋਹਿਤ ਹੋ ਗਈ ਅਤੇ ਮੀਡੀਆ ਦੇ ਸਾਹਮਣੇ ਹੱਸਦੇ ਹੋਏ ਕਿਹਾ ਕਿ 'ਗਿਫਟ ਦਿਵਾ ਦਿਓ'।

Punjabi Bollywood Tadka

ਇਸ ਦੌਰਾਨ ਖੁਰਾਨਾ ਜਿਊਲਰੀ ਹਾਊਸ ਦੇ ਵੱਲੋਂ ਚਰਨਜੀਤ ਖੁਰਾਨਾ, ਮੁਨੀਸ਼ ਖੁਰਾਨਾ, ਪੰਕਜ ਖੁਰਾਨਾ, ਸਲਿਲ ਖੁਰਾਨਾ, ਆਯੂਸ਼ ਖੁਰਾਨਾ, ਪ੍ਰੇਰਣਾ ਖੁਰਾਨਾ ਅਤੇ ਗੀਤੂ ਖੁਰਾਨਾ ਨੇ ਕਰਿਸ਼ਮਾ ਕਪੂਰ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਨਮਾਨਤ ਕੀਤਾ ਗਿਆ।

Punjabi Bollywood Tadka
ਕਰਿਸ਼ਮਾ ਕਪੂਰ ਨੇ ਜਿੱਥੇ ਪੰਜਾਬੀ ਬੋਲਕੇ ਪੰਜਾਬੀ ਹੋਣ ਦੀ ਗੱਲ ਕਹੀ ਉਥੇ ਹੀ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਖੁਰਾਨਾ ਜਿਊਲਰੀ ਹਾਉਸ ਨੇ ਉਨ੍ਹਾਂ ਨੂੰ ਇੱਥੇ ਸੱਦਕੇ ਗੁਰੂ ਨਗਰੀ ਵਿਚ ਉਨ੍ਹਾਂ ਨੂੰ ਸਨਮਾਨ ਦਿੱਤਾ। ਫਿਲਮੀ ਸਫਰ ਦੀਆਂ ਗੱਲਾਂ ਜਿੱਥੇ ਕੀਤੀਆਂ ਉਥੇ ਹੀ ਉਨ੍ਹਾਂ ਨੇ ਖੁਰਾਨਾ ਜਿਊਲਰੀ ਹਾਉਸ ਦੇ ਵੱਧਦੇ ਕਦਮਾਂ ਨੂੰ ਲੈ ਕੇ ਸ਼ੁਭਕਾਮਨਾਵਾਂ ਵੀ ਦਿੱਤੀਆਂ। ਕਰਿਸ਼ਮਾ ਕਪੂਰ ਨੇ ਕਿਹਾ ਕਿ ਗੁਰੂ ਨਗਰੀ ਵਿਚ ਆਉਣ ਦਾ ਮੌਕਾ ਮੈਨੂੰ ਬਸ ਮਿਲਦਾ ਰਹੇ, ਇਹੀ ਰਬ ਦੇ ਅੱਗੇ ਅਰਦਾਸ ਹੈ। ਦੇਸ਼-ਦੁਨੀਆ ਤਰੱਕੀ ਕਰੇ । ਸੰਸਾਰ ਵਿਚ ਸ਼ਾਂਤੀ ਰਹੇ।

Punjabi Bollywood Tadka


Tags: Karisma KapoorAmritsarSocial MediaUnveil LAmour CollectionForevermarkKhurana Jewellery HouseFilm IndustryBollywood Celebrity

Edited By

Sunita

Sunita is News Editor at Jagbani.