ਮੁੰਬਈ(ਬਿਊਰੋ)- ਰੋਜ਼ਾਨਾ ਹੀ ਸੋਸ਼ਲ ਮੀਡੀਆ ‘ਤੇ ਕਈ ਸਿਤਾਰਿਆਂ ਦੀਆਂ ਬਚਪਨ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਟਰੈਂਡ ਦੇ ਚਲਦਿਆਂ ਅਜਿਹੀਆਂ ਪੁਰਾਣੀਆਂ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖੀਆ ਹੁੰਦੀਆਂ। ਅਜਿਹੀ ਹੀ ਤਸਵੀਰ ਬਾਲੀਵੁੱਡ ਦੇ ਕਪੂਰ ਖਾਨਦਾਨ ਦੇ ਇਕ ਸਿਤਾਰੇ ਦੀ ਸਾਹਮਣੇ ਆਈ ਹੈ, ਜਿਸ ‘ਚ ਇਕ ਕਿਊਟ ਬੱਚੀ ਆਪਣੇ ਪਿਤਾ ਨਾਲ ਨਜ਼ਰ ਆ ਰਹੀ ਹੈ। ਦੱਸ ਦਈਏ ਇਹ ਹੈ ਕਿਊਟ ਬੱਚੀ ਕੋਈ ਹੋਰ ਨਹੀਂ ਸਗੋ ਅਦਾਕਾਰਾ ਕਰਿਸ਼ਮਾ ਕਪੂਰ ਹੈ। ਜਿਸ ਨੇ ਅੱਜਕਲ ਫਿਲਮਾਂ ਤੋਂ ਦੂਰੀ ਬਣਾਈ ਹੋਈ ਹੈ ਪਰ ਇਹ ਅਦਾਕਾਰਾ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਬੱਚਿਆਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਸਾਂਝੀ ਕਰਦੀ ਰਹਿੰਦੀ ਹੈ।
ਇਸ ਤਸਵੀਰ ਨਾਲ ਕਰਿਸ਼ਮਾ ਕਪੂਰ ਨੇ ਇਕ ਕੈਪਸ਼ਨ ਵੀ ਦਿੱਤਾ ਹੈ। ਉਨ੍ਹਾਂ ਨੇ ਲਿਖਿਆ,‘‘ਆਪਣੇ ਪਾਪਾ ਦੀ ਧੀ’’। ਬਾਲੀਵੁੱਡ ਦੇ ਕਈ ਹੋਰ ਸਿਤਾਰੇ ਇਸ ਤਸਵੀਰ ’ਤੇ ਕੁਮੈਂਟ ਕਰ ਰਹੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਕਰਿਸ਼ਮਾ ਕਪੂਰ ਵੈੱਬ ਦੀ ਦੁਨੀਆ ‘ਚ ਕਦਮ ਰੱਖਣ ਜਾ ਰਹੀ ਹੈ। ਉਨ੍ਹਾਂ ਦੀ ਇਸ ਵੈੱਬਸੀਰੀਜ਼ ਦੀ ਕਹਾਣੀ ਮਾਂ ਤੇ ਬੱਚਿਆਂ ‘ਤੇ ਆਧਾਰਿਤ ਹੋਵੇਗੀ। ਪ੍ਰੋਡਿਊਸਰ ਏਕਤਾ ਕਪੂਰ ਨੇ ਮਾਂ ਦਿਵਸ ‘ਤੇ ਇਸ ਪ੍ਰੋਜੈਕਟ ਦਾ ਐਲਾਨ ਕੀਤਾ ਸੀ।