ਮੁੰਬਈ—'ਲੈਕਮੇ ਫੈਸ਼ਨ ਵੀਕ' ਦੇ ਚੌਥੇ ਦਿਨ ਕਈ ਲਗਜ਼ਰੀ ਫੈਸ਼ਨ ਬ੍ਰਾਂਡਜ਼ ਨਾਲ ਆਪਣੇ ਪ੍ਰੋਡਕਟਜ਼ ਸ਼ੋਅ ਕੀਤੇ। ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਤੋਂ ਸੁਪਰ ਮਾਡਲ ਪਦਮਾਲਕਸ਼ਮੀ ਤੱਕ ਕਈ ਸਿਤਾਰੇ ਡਿਜ਼ਾਈਨਰਾਂ ਨੇ ਰੈਂਪ ਵਾਕ ਕੀਤਾ। ਇਸ ਦੌਰਾਨ ਲਹਿੰਗੇ ਨਾਲ ਪੱਪੀ ਬੀਚ ਆਉਟਫਿਟ ਤੱਕ ਕੀਤੀ ਵੱਡੀ ਰੇਂਜ਼ ਰੈਂਪ ਦੇਖਣ ਨੂੰ ਮਿਲੀ।
ਸ਼ੋਅ ਦੌਰਾਨ ਕਰਿਸ਼ਮਾ ਕਪੂਰ ਨੇ ਡਿਜ਼ਾਈਨਰ ਅਰਪਿਤਾ ਮਹਿਤਾ ਦੇ ਆਉਟਫਿਟ ਲਈ ਰੈਂਪ ਵਾਕ ਕੀਤਾ। ਇਸ ਤਰ੍ਹਾਂ ਇੰਟਰਨੈਸ਼ਨਲ ਸੁਪਰ ਮਾਡਲ ਅਤੇ ਟੀ.ਵੀ. ਹੋਸਟ ਪਦਮਾਲਕਸ਼ਮੀ ਡਿਜ਼ਾਈਨਰ ਤਰੁਣ ਤਹਿਲਾਨੀਆ ਲਈ ਰੈਂਪ 'ਤੇ ਉਤਰੀ। ਅਦਿਤੀ ਰਾਵ ਹੈਦਰੀ ਨੇ ਡਿਜ਼ਾਈਨਰ ਸਮਾ, ਮੀਰਾ ਅਤੇ ਮੁਜੱਫਰ ਅਲੀ ਦੇ 'ਰੋਮਾਂਸ ਆਫ ਕੋਟਵਾਰਾ' ਕਲੈਕਸ਼ਨ ਨੂੰ ਸ਼ੋਅ ਕੀਤਾ ਤਾਂ ਉੱਥੇ ਅਦਾਕਾਰਾ ਅਤੇ ਸੁਪਰ ਮਾਡਲ ਉਰਵਸ਼ੀ ਰੌਤੇਲਾ ਸੋਨਲ ਵਰਮਾ ਲਈ ਰੈਂਪ ਕਰਦੀ ਦਿਖਾਈ ਦਿੱਤੀ। ਇਨ੍ਹਾਂ ਸਭ ਤੋਂ ਇਲਾਵਾ 'ਜੈ ਹੋ' ਫੇਮ ਅਦਾਕਾਰਾ ਡੇਜ਼ੀ ਸ਼ਾਹ ਵੀ ਰੈਂਪ 'ਤੇ ਨਜ਼ਰ ਆਈ। ਉਹ ਡਿਜ਼ਾਈਨਰ ਅਮਿਤ ਜੇਟੀ ਦੇ ਕਲੈਕਸ਼ਨ ਲਈ ਸ਼ੋਅ ਦੀ ਟਾਪਰ ਬਣੀ।
ਇਹ ਹੈ ਆਖਿਰੀ ਦਿਨ ਦਾ ਸ਼ਡਿਊਲ
ਐਤਵਾਰ ਨੂੰ 'ਲੈਕਮੇ ਫੈਸ਼ਨ ਵੀਕ' ਦਾ ਆਖਿਰੀ ਦਿਨ ਹੈ। ਇਸ ਸਮਾਰੋਹ ਨੂੰ ਦੁਪਹਿਰ 12 ਵਜੇ ਤੋਂ ਲੈ ਕੇ 9 ਵਜੇ ਤੱਕ ਚਲੇਗਾ। ਇਸ ਦੌਰਾਨ ਪਹਿਲਾ ਦਿਵਿਆ ਰੈਡੀ, ਖਾਂਦੋ, ਵਿਨੀਤ ਅਤੇ ਰਾਹੁਲ ਦੇ ਕੁਲੈਕਸ਼ਨ ਨੂੰ ਦਿਖਾਇਆ ਜਾਵੇਗਾ। ਇਸ ਤੋਂ ਬਾਅਦ ਅਨੁਸ਼੍ਰੀ ਰੈਡੀ, ਕਰਨ ਮਲਹੋਤਰਾ, ਗੌਰਾਂਗ, ਪਰਿਧੀ ਜੈਪੁਰੀਆ ਅਤੇ ਜਯੰਤੀ ਰੈਡੀ ਦੇ ਕਲੈਕਸ਼ਨ ਲਈ ਮਾਡਲਜ਼ ਰੈਂਪ 'ਤੇ ਨਜ਼ਰ ਆਉਣਗੇ। ਰਾਤ 9 ਵਜੇ ਮਸ਼ਹੂਰ ਡਿਜ਼ਾਈਨਰ ਅਨਿਤਾ ਡੋਗਰੇ ਦੀ ਮੌਜ਼ੂਦਗੀ 'ਚ ਫੈਸ਼ਨ ਵੀਕ ਗ੍ਰੈਂਡ ਫਿਨਾਲੇ ਹੋਣਗੇ।