ਮੁੰਬਈ (ਬਿਊਰੋ)— ਬਾਲੀਵੁੱਡ ਅਭਿਨੇਤਰੀ ਕਰਿਸ਼ਮਾ ਕਪੂਰ ਨੂੰ ਹਾਲ ਹੀ 'ਚ ਸਾਬਕਾ ਪਤੀ ਸੰਜੇ ਕਪੂਰ ਅਤੇ ਬੇਟੇ ਕਿਯਾਨ ਨਾਲ ਦੇਖਿਆ ਗਿਆ। ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ, ਜਦੋਂ ਉਹ ਮੁੰਬਈ ਦੇ ਇਕ ਰੈਸਟੋਰੈਂਟ 'ਚ ਲੰਚ ਕਰਨ ਤੋਂ ਬਾਅਦ ਵਾਪਸ ਜਾ ਰਹੇ ਹਨ।
ਹਾਲਾਕਿ ਇਸ ਦੌਰਾਨ ਉਨ੍ਹਾਂ ਦੀ ਬੇਟੀ ਸਮਾਇਰਾ ਨਹੀਂ ਨਜ਼ਰ ਆਈ। ਸੰਜੇ ਕਪੂਰ ਨਾਲ ਤਲਾਕ ਲੈਣ ਤੋਂ ਬਾਅਦ ਬੇਟੀ ਸਮਾਇਰਾ ਅਤੇ ਬੇਟਾ ਕਿਯਾਨ ਦੋਵੇਂ ਕਰਿਸ਼ਮਾ ਕੋਲ ਹੀ ਹਨ। ਤਲਾਕ ਤੋਂ ਬਾਅਦ ਅਜਿਹਾ ਪਹਿਲੀ ਵਾਰ ਦੇਖਣ ਨੂੰ ਮਿਲਿਆ ਹੈ, ਜਦੋਂ ਕਰਿਸ਼ਮਾ ਇਸ ਤਰ੍ਹਾਂ ਸੰਜੇ ਕਪੂਰ ਨਾਲ ਸਮਾਂ ਬਤੀਤ ਕਰਦੀ ਨਜ਼ਰ ਆਈ ਹੋਵੇ।
ਦੱਸਣਯੋਗ ਹੈ ਕਿ 2003 'ਚ ਵਿਆਹ ਹੋਣ ਤੋਂ ਬਾਅਦ 2016 'ਚ ਦੋਵਾਂ ਵਿਚਕਾਰ ਤਲਾਕ ਹੋ ਗਿਆ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਸੰਜੇ ਕਪੂਰ ਦੀ ਕਥਿਤ ਪਤਨੀ ਪ੍ਰਿਆ ਸੱਚਦੇਵ ਨੇ ਸੋਸ਼ਲ ਮੀਡੀਆ 'ਤੇ ਬੱਚਿਆਂ ਨਾਲ ਸੰਜੇ ਕਪੂਰ ਦੀ ਤਸਵੀਰ ਪੋਸਟ ਕਰਦੇ ਹੋਏ ਬਹੁਤ ਹੀ ਪਿਆਰਾ ਸ਼ੇਅਰ ਕੀਤਾ ਸੀ।