FacebookTwitterg+Mail

ਪਿਤਾ ਦੇ ਬਰਥਡੇ 'ਤੇ ਬਲੈਕ ਪਰਸ ਨਾਲ ਛਾਈ ਕਰਿਸ਼ਮਾ, ਕੀਮਤ ਜਾਣ ਲੱਗੇਗਾ ਝੱਟਕਾ

karisma kapoor
19 February, 2018 12:53:56 PM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਦੇ ਪਿਤਾ ਰਣਧੀਰ ਕਪੂਰ ਦਾ 15 ਫਰਵਰੀ ਨੂੰ 71ਵਾਂ ਜਨਮਦਿਨ ਸੀ। ਕਪੂਰ ਪਰਿਵਾਰ ਨੇ ਮੁੰਬਈ ਦੇ ਇਕ ਸ਼ਾਨਦਾਰ ਹੋਟਲ 'ਚ ਇਸ ਖਾਸ ਮੌਕੇ ਨੂੰ ਸੈਲੀਬ੍ਰੇਟ ਕੀਤਾ। ਰਣਧੀਰ ਦੇ ਜਨਮਦਿਨ ਸੈਲੀਬ੍ਰੇਸ਼ਨ ਪਾਰਟੀ 'ਚ ਬਬੀਤਾ, ਕਰਿਸ਼ਮਾ ਕਪੂਰ ਆਪਣੇ ਬੱਚਿਆਂ ਸਮੇਤ ਤੇ ਕਰੀਨਾ ਕਪੂਰ ਖਾਨ ਨੇ ਸ਼ਿਰਕਤ ਕੀਤੀ।
Punjabi Bollywood Tadka

ਕਰਿਸ਼ਮਾ ਪਾਰਟੀ 'ਚ ਮਹਿਰੂਨ ਤੇ ਸੰਤਰੀ ਕਲਰ ਦੇ ਗਾਊਨ 'ਚ ਨਜ਼ਰ ਆਈ ਸੀ। ਉਸ ਨੇ ਆਪਣੀ ਡਰੈੱਸ ਨਾਲ ਜੋ ਕਲਚ (ਪਰਸ) ਫੜ੍ਹਿਆ ਹੋਇਆ ਸੀ, ਉਸ ਦੀ ਕੀਮਤ ਲੱਖਾਂ 'ਚ ਹੈ।
Punjabi Bollywood Tadka

ਉਸ ਦਾ ਇਹ ਪਰਸ ਗੁਚੀ ਦਾ ਸੀ, ਜੋ ਕਾਫੀ ਸ਼ਾਨਦਾਰ ਲੱਗ ਰਿਹਾ ਸੀ। ਇਸ ਦੀ ਕੀਮਤ ਕਰੀਬ 1 ਲੱਖ 27 ਹਜ਼ਾਰ ਰੁਪਏ ਸੀ।
Punjabi Bollywood Tadka

ਕਰਿਸ਼ਮਾ ਦਾ ਪਸੰਦੀਦਾ ਕਲਰ ਤਾਂ ਬਲੈਕ ਹੈ ਪਰ ਇਸ ਪਾਰਟੀ 'ਚ ਉਹ ਵੱਖਰੇ ਰੰਗ ਦੇ ਕੱਪੜਿਆਂ 'ਚ ਨਜ਼ਰ ਆਈ।
Punjabi Bollywood Tadka

ਦੱਸ ਦੇਈਏ ਕਿ ਕਰੀਨਾ ਕਪੂਰ ਨੇ ਇਸ ਦੌਰਾਨ ਬਲੈਕ ਰੰਗ ਦੀ ਡਰੈੱਸ ਪਾਈ ਸੀ, ਜੋ ਕਾਫੀ ਸ਼ਾਨਦਾਰ ਸੀ ਪਰ ਕਰਿਸ਼ਮਾ ਦੇ ਪਰਸ ਅੱਗੇ ਉਸ ਦੀ ਲਾਈਮਲਾਈਟ ਫਿੱਕੀ ਪੈ ਗਈ।
Punjabi Bollywood Tadka

ਇਸ ਪਾਰਟੀ 'ਚ ਰਿਸ਼ੀ ਕਪੂਰ ਤੇ ਨੀਤੂ ਕਪੂਰ ਵੀ ਪੁੱਜੀ ਸੀ। ਪੂਰੇ ਪਰਿਵਾਰ ਨੇ ਮਿਲ ਕੇ ਕੇਕ ਕੱਟਿਆ ਸੀ। ਕਰਿਸ਼ਮਾ ਕਪੂਰ ਫਿਲਹਾਲ ਸੰਦੀਪ ਤੋਸ਼ਨੀਵਾਲ ਨਾਲ ਆਪਣੇ ਅਫੇਅਰ ਨੂੰ ਲੈ ਕੇ ਸੁਰਖੀਆਂ 'ਚ ਹੈ।
Punjabi Bollywood Tadka


Tags: Karisma KapoorKareena Kapoor KhanRandhir KapoorBirthday PartyTaimur Ali Khan

Edited By

Sunita

Sunita is News Editor at Jagbani.