FacebookTwitterg+Mail

B'Day Spl: ਇਸ ਫਿਲਮ ਨੇ ਕਰਿਸ਼ਮਾ ਕਪੂਰ ਨੂੰ ਰਾਤੋਂ-ਰਾਤ ਬਣਾਇਆ ਸੀ ਸੁਪਰ ਸਟਾਰ

karisma kapoor birthday
25 June, 2019 09:59:07 AM

ਮੁੰਬਈ(ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਰਿਸ਼ਮਾ ਕਪੂਰ ਅੱਜ ਆਪਣਾ 45ਵਾਂ ਜਨਮਦਿਨ ਮਨਾ ਰਹੀ ਹੈ। ਅੱਜ ਚਾਹੇ ਕਰਿਸ਼ਮਾ ਕਪੂਰ ਫਿਲਮਾਂ ਤੋਂ ਦੂਰ ਹੈ ਪਰ 90s ਦੇ ਦਿਨਾਂ ਦੀ ਸਭ ਤੋਂ ਹਿੱਟ ਅਤੇ ਹਾਈ ਪੇਡ ਅਦਾਕਾਰਾਂ 'ਚੋਂ ਇਕ ਸੀ। ਕਰਿਸ਼ਮਾ ਕਪੂਰ ਨੇ ਇਕ ਨੈਸ਼ਨਲ ਐਵਾਰਡ ਅਤੇ 4 ਫਿਲਮਫੇਅਰ ਐਵਾਰਡ ਵੀ ਜਿੱਤੇ ਹਨ। ਜਿਵੇਂ ਕਿ‌ ਤੁਹਾਨੂੰ ਪਤਾ ਹੈ ਕਰਿਸ਼ਮਾ ਬਾਲੀਵੁੱਡ ਦੀ ਸਭ ਤੋਂ ਦਮਦਾਰ ਕਪੂਰ ਖਾਨਦਾਨ ਦੀ ਧੀ ਹੈ।
Punjabi Bollywood Tadka
ਸਿਰਫ ਇੰਨਾ ਹੀ ਨਹੀਂ ਉਨ੍ਹਾਂ ਦੇ ਦਾਦਾ ਰਾਜ ਕਪੂਰ, ਚਾਚਾ ਰਿਸ਼ੀ ਕਪੂਰ ਤੋਂ ਲੈ ਕੇ ਮਾਂ ਬਬੀਤਾ ਕਪੂਰ ਅਤੇ ਪਿਤਾ ਰਣਧੀਰ ਕਪੂਰ ਸਾਰੇ ਫਿਲਮ ਇੰਡਸਟਰੀ 'ਚ ਕੰਮ ਕਰ ਚੁੱਕੇ ਹਨ ਪਰ ਇਹ ਗੱਲ ਵੀ ਕਿਸੇ ਤੋਂ ਲੁਕੀ ਨਹੀਂ ਹੈ ਕਿ ਬਾਲੀਵੁੱਡ ਦੇ ਇਨ੍ਹੇ ਵੱਡੇ ਖਾਨਦਾਨ ਯਾਨੀ ਕਪੂਰ ਖਾਨਦਾਨ ਦੀ ਧੀ ਦਾ ਫਿਲਮੀ ਸਫਰ ਆਸਾਨ ਨਹੀਂ ਸੀ, ਸਗੋਂ ਬਾਲੀਵੁੱਡ 'ਚ ਆਪਣੀ ਪਛਾਣ ਬਣਾਉਣ ਲਈ ਕਰਿਸ਼ਮਾ ਨੂੰ ਕਾਫੀ ਮਿਹਨਤ ਕਰਨੀ ਪਈ। ਕਰਿਸ਼ਮਾ ਦੇ ਜਨਮਦਿਨ 'ਤੇ ਅੱਜ ਅਸੀਂ ਉਨ੍ਹਾਂ ਦੇ ਫਿਲਮੀ ਸਫਰ ਬਾਰੇ 'ਚ ਗੱਲ ਕਰਾਂਗੇ।
Punjabi Bollywood Tadka

ਫਿਲਮੀ ਕਰੀਅਰ ਦੀ ਸ਼ੁਰੂਆਤ

ਕਰਿਸ਼ਮਾ ਨੇ ਜਦੋਂ ਫਿਲਮਾਂ 'ਚ ਐਂਟਰੀ ਕੀਤੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਸੀ। 1991 'ਚ ਪਹਿਲੀ ਫਿਲਮ 'ਪ੍ਰੇਮ ਕੈਦੀ' ਰਿਲੀਜ਼ ਹੋਈ। ਇਸ ਫਿਲਮ 'ਚ ਉਨ੍ਹਾਂ ਨੇ ਸਾਊਥ ਦੇ ਹੀਰੋ ਹਰੀਸ਼ ਕੁਮਾਰ ਨਾਲ ਕੰਮ ਕੀਤਾ ਸੀ। ਕਰਿਸ਼ਮਾ ਕਪੂਰ ਨੇ 'ਰਾਜਾ ਹਿੰਦੁਸਤਾਨੀ', 'ਜ਼ਿਗਰ', 'ਅਨਾਰੀ', 'ਰਾਜਾ ਬਾਬੂ', 'ਕੂਲੀ ਨੰਬਰ 1' 'ਸਾਜਨ ਚਲੇ ਸਸੂਰਾਲ' ਵਰਗੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਸਾਲ 1996 'ਚ ਆਈ ਫਿਲਮ 'ਰਾਜਾ ਹਿੰਦੁਸਤਾਨੀ' ਨੇ ਕਰਿਸ਼ਮਾ ਦੇ ਸਿਤਾਰੇ ਚਮਕਾ ਦਿੱਤੇ।
Punjabi Bollywood Tadka
ਹਾਲਾਂਕਿ ਕਰਿਸ਼ਮਾ ਨੇ ਜਦੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ ਤਾਂ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਕਾਫੀ ਮਖੌਲ ਬਣਾਇਆ ਗਿਆ ਸੀ। ਕਿਸੇ ਨੇ ਉਨ੍ਹਾਂ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਈਆਂ ਨੇ ਕਿਹਾ ਕਿ ਉਹ ਲੜਕੇ ਵਰਗੀ ਦਿਖਾਈ ਦਿੰਦੀ ਹੈ।
Punjabi Bollywood Tadka

'ਰਾਜਾ ਹਿੰਦੁਸਤਾਨੀ' ਕਰਿਸ਼ਮਾ ਦੀ ਸਭ ਤੋਂ ਵੱਡੀ ਹਿੱਟ ਫਿਲਮ


'ਰਾਜਾ ਹਿੰਦੁਸਤਾਨੀ' ਕਰਿਸ਼ਮਾ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਿੱਧ ਹੋਈ। ਇਸ ਫਿਲਮ 'ਚ ਪਹਿਲੀ ਵਾਰ ਕਰਿਸ਼ਮਾ ਨੇ ਕਿਸੇ ਹੀਰੋ ਨੂੰ ਕਿੱਸ ਕੀਤਾ ਸੀ। ਤੇਜ਼ ਮੀਂਹ 'ਚ ਕਰਿਸ਼ਮਾ ਅਤੇ ਆਮਿਰ ਦਾ ਉਹ ਲਿਪਲੌਕ ਸੀਨ ਕਾਫੀ ਸੁਰਖੀਆਂ 'ਚ ਰਿਹਾ। ਇਸ ਫਿਲਮ 'ਚ ਆਮਿਰ-ਕਰਿਸ਼ਮਾ ਦੇ ਕਿਸਿੰਗ ਸੀਨ ਨੂੰ ਬਾਲੀਵੁੱਡ ਫਿਲਮ ਦਾ ਸਭ ਤੋਂ ਲੰਬਾ ਕਿੱਸ ਸੀਨ ਮੰਨਿਆ ਗਿਆ। ਇਸ ਸੀਨ ਨੂੰ ਸ਼ੂਟ ਕਰਨ ਤੋਂ ਪਹਿਲਾਂ ਨਿਰਦੇਸ਼ਕ ਪਰੇਸ਼ਾਨ ਸਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਸੀਨ ਗੰਦਾ ਲੱਗੇ ਕਿਉਂਕਿ ਉਸ ਸਮੇਂ ਅਜਿਹੇ ਸੀਨਜ਼ ਬੋਲਡ ਮੰਨੇ ਜਾਂਦੇ ਸਨ।
Punjabi Bollywood Tadka
ਇਸ ਫਿਲਮ ਲਈ ਕਰਿਸ਼ਮਾ ਨੂੰ 'ਬੈਸਟ ਅਦਾਕਾਰਾ' ਦਾ ਐਵਾਰਡ ਵੀ ਮਿਲਿਆ ਸੀ। ਇਸੇ ਫਿਲਮ ਨੇ ਕਰਿਸ਼ਮਾ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਨਿਰਦੇਸ਼ਕ ਕਰਿਸ਼ਮਾ ਨੂੰ ਆਪਣੀ ਫਿਲਮ 'ਚ ਲੈਣ ਲਈ ਚੱਕਰ ਕੱਟਣ ਲੱਗੇ। ਜ਼ਿਕਰਯੋਗ ਹੈ ਕਿ ਇਹ ਫਿਲਮ 4 ਘੰਟੇ 24 ਮਿੰਟ ਦੀ ਸੀ ਪਰ ਇਸ ਨੂੰ ਐਡਿਟ ਕਰਕੇ 2 ਘੰਟੇ 54 ਮਿੰਟ ਕੀਤੀ ਗਈ ਸੀ।
Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Karisma KapoorHappy BirthdayRaja HindustaniJaanwarAnariFilm Star Birthdayਫ਼ਿਲਮ ਸਟਾਰ ਜਨਮਦਿਨ

About The Author

manju bala

manju bala is content editor at Punjab Kesari