FacebookTwitterg+Mail

B'day : ਆਮਿਰ ਨਾਲ ਲਿਪਲੌਕ ਕਰਕੇ ਰਾਤੋਂ-ਰਾਤ ਸਟਾਰ ਬਣੀ ਸੀ ਕਰਿਸ਼ਮਾ, ਲੁੱਕ ਦੇਖ ਲੋਕ ਉਡਾਉਂਦੇ ਸਨ ਮਖੌਲ

karisma kapoor birthday
25 June, 2018 05:30:41 PM

ਮੁੰਬਈ (ਬਿਊਰੋ)— 90 ਦੇ ਦਹਾਕੇ ਦੀ ਅਦਾਕਾਰਾ ਰਹੀ ਕਰਿਸ਼ਮਾ ਕਪੂਰ ਦਾ ਜਨਮ 25 ਜੂਨ 1974 ਨੂੰ ਮੁੰਬਈ 'ਚ ਹੋਇਆ ਸੀ। ਕਰਿਸ਼ਮਾ ਜਦੋਂ ਤੱਕ ਬਾਲੀਵੁੱੁਡ 'ਚ ਰਹੀ, ਸਿਲਵਰ ਸਕ੍ਰੀਨ 'ਤੇ ਛਾਈ ਰਹੀ। ਕਪੂਰ ਖਾਨਦਾਨ ਨਾਲ ਸੰਬੰਧ ਹੋਣ ਦੇ ਬਾਵਜੂਦ ਕਰਿਸ਼ਮਾ ਨੂੰ ਬਾਲੀਵੁੱਡ 'ਚ ਆਪਣੀ ਜਗ੍ਹਾ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਕਰਿਸ਼ਮਾ ਕਪੂਰ ਅੱਜਕਲ ਆਪਣੇ ਦੂਜੇ ਵਿਆਹ ਨੂੰ ਲੈ ਕੇ ਕਾਫੀ ਸੁਰਖੀਆਂ ਬਟੋਰ ਰਹੀ ਹੈ।

Punjabi Bollywood Tadka

ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਕਰਿਸ਼ਮਾ ਆਪਣੇ ਬੁਆਏਫ੍ਰੈਂਡ ਸੰਦੀਪ ਤੋਸ਼ਨੀਵਾਲ ਨਾਲ ਵਿਆਹ ਕਰਨਾ ਚਾਹੁੰਦੀ ਹੈ। ਕਰਿਸ਼ਮਾ ਨੇ ਜਦੋਂ ਫਿਲਮਾਂ 'ਚ ਐਂਟਰੀ ਕੀਤੀ ਤਾਂ ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਸੀ। 1991 'ਚ ਪਹਿਲੀ ਫਿਲਮ 'ਪ੍ਰੇਮ ਕੈਦੀ' ਰਿਲੀਜ਼ ਹੋਈ। ਇਸ ਫਿਲਮ 'ਚ ਉਨ੍ਹਾਂ ਨੇ ਸਾਊਥ ਦੇ ਹੀਰੋ ਹਰੀਸ਼ ਕੁਮਾਰ ਨਾਲ ਕੰਮ ਕੀਤਾ ਸੀ। ਸਾਲ 1996 'ਚ ਆਈ ਫਿਲਮ 'ਰਾਜਾ ਹਿੰਦੁਸਤਾਨੀ' ਨੇ ਕਰਿਸ਼ਮਾ ਦੇ ਸਿਤਾਰੇ ਚਮਕਾ ਦਿੱਤੇ।

Punjabi Bollywood Tadka

ਹਾਲਾਂਕਿ ਕਰਿਸ਼ਮਾ ਨੇ ਜਦੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ ਤਾਂ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਕਾਫੀ ਮਖੌਲ ਬਣਾਇਆ ਗਿਆ ਸੀ। ਕਿਸੇ ਨੇ ਉਨ੍ਹਾਂ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਈਆਂ ਨੇ ਕਿਹਾ ਕਿ ਉਹ ਲੜਕੇ ਵਰਗੀ ਦਿਖਾਈ ਦਿੰਦੀ ਹੈ। 'ਰਾਜਾ ਹਿੰਦੁਸਤਾਨੀ' ਕਰਿਸ਼ਮਾ ਦੇ ਕਰੀਅਰ ਦੀ ਸਭ ਤੋਂ ਵੱਡੀ ਹਿੱਟ ਫਿਲਮ ਸਿੱਧ ਹੋਈ। ਇਸ ਫਿਲਮ 'ਚ ਪਹਿਲੀ ਵਾਰ ਕਰਿਸ਼ਮਾ ਨੇ ਕਿਸੇ ਹੀਰੋ ਨੂੰ ਕਿੱਸ ਕੀਤਾ ਸੀ।

Punjabi Bollywood Tadka

ਤੇਜ਼ ਮੀਂਹ 'ਚ ਕਰਿਸ਼ਮਾ ਅਤੇ ਆਮਿਰ ਦਾ ਉਹ ਲਿਪਲੌਕ ਸੀਨ ਕਾਫੀ ਸੁਰਖੀਆਂ 'ਚ ਰਿਹਾ। ਇਸ ਫਿਲਮ 'ਚ ਆਮਿਰ-ਕਰਿਸ਼ਮਾ ਦੇ ਕਿਸਿੰਗ ਸੀਨ ਨੂੰ ਬਾਲੀਵੁੱਡ ਫਿਲਮ ਦਾ ਸਭ ਤੋਂ ਲੰਬਾ ਕਿੱਸ ਸੀਨ ਮੰਨਿਆ ਜਾਂਦਾ ਹੈ। ਇਸ ਸੀਨ ਨੂੰ ਸ਼ੂਟ ਕਰਨ ਤੋਂ ਪਹਿਲਾਂ ਨਿਰਦੇਸ਼ਕ ਪਰੇਸ਼ਾਨ ਸਨ ਅਤੇ ਉਹ ਨਹੀਂ ਚਾਹੁੰਦੇ ਸਨ ਕਿ ਸੀਨ ਗੰਦਾ ਲੱਗੇ ਕਿਉਂਕਿ ਉਸ ਸਮੇਂ ਅਜਿਹੇ ਸੀਨਜ਼ ਬੋਲਡ ਮੰਨੇ ਜਾਂਦੇ ਸਨ।

Punjabi Bollywood Tadka

'ਰਾਜਾ ਹਿੰਦੁਸਤਾਨੀ' 'ਚ ਕਰਿਸ਼ਮਾ ਕਪੂਰ ਨੂੰ ਉਨ੍ਹਾਂ ਦੀ ਐਕਟਿੰਗ ਦੇ ਨਾਲ-ਨਾਲ ਉਨ੍ਹਾਂ ਦੇ ਮੇਕਓਵਰ ਲਈ ਵੀ ਜਾਣਿਆ ਜਾਂਦਾ ਹੈ। ਇਸ ਫਿਲਮ ਲਈ ਕਰਿਸ਼ਮਾ ਨੂੰ 'ਬੈਸਟ ਅਦਾਕਾਰਾ' ਦਾ ਐਵਾਰਡ ਵੀ ਮਿਲਿਆ ਸੀ। ਇਸੇ ਫਿਲਮ ਨੇ ਕਰਿਸ਼ਮਾ ਨੂੰ ਰਾਤੋਂ-ਰਾਤ ਸਟਾਰ ਬਣਾ ਦਿੱਤਾ। ਨਿਰਦੇਸ਼ਕ ਕਰਿਸ਼ਮਾ ਨੂੰ ਆਪਣੀ ਫਿਲਮ 'ਚ ਲੈਣ ਲਈ ਚੱਕਰ ਕੱਟਣ ਲੱਗੇ। ਜ਼ਿਕਰਯੋਗ ਹੈ ਕਿ ਇਹ ਫਿਲਮ 4 ਘੰਟੇ 24 ਮਿੰਟ ਦੀ ਸੀ ਪਰ ਇਸ ਨੂੰ ਐਡਿਟ ਕਰਕੇ 2 ਘੰਟੇ 54 ਮਿੰਟ ਕੀਤੀ ਗਈ ਸੀ।

Punjabi Bollywood Tadka


Tags: Karisma KapoorBirthdayAamir KhanRaja HindustaniLip Lock Scene

Edited By

Chanda Verma

Chanda Verma is News Editor at Jagbani.