ਜਲੰਧਰ(ਬਿਊਰੋ)— ਕਰਿਸ਼ਮਾ ਕਪੂਰ ਲੰਬੇ ਸਮੇਂ ਤੋਂ ਵੱਡੇ ਪਰਦੇ ਤੋਂ ਦੂਰ ਹੈ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਪਾਰਟੀਆਂ ਅਤੇ ਈਵੈਂਟਸ 'ਚ ਕਰਿਸ਼ਮਾ ਨੂੰ ਅਕਸਰ ਦੇਖਿਆ ਜਾਂਦਾ ਹੈ। ਕਰਿਸ਼ਮਾ ਨੇ ਬੇਟੀ ਸਮਾਇਰਾ ਦੇ ਜਨਮਦਿਨ ਤੇ ਇਕ ਪਾਰਟੀ ਦਾ ਆਯੋਜਨ ਕੀਤਾ, ਉਸ ਦੀ ਬੇਟੀ ਸਮਾਇਰਾ 14 ਸਾਲ ਦੀ ਹੋ ਗਈ ਹੈ।
ਬੇਟੀ ਦੇ ਜਨਮਦਿਨ ਦੀ ਤਸਵੀਰ ਕਰਿਸ਼ਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ। ਤਸਵੀਰ 'ਚ ਕਰਿਸ਼ਮਾ ਨੇ ਪਰਪਲ ਕਲਰ ਦੀ ਟੀ-ਸ਼ਰਟ ਪਹਿਨੀ ਹੋਈ ਹੈ। ਉੱਥੇ ਸਮਾਇਰਾ ਵੀ ਲੂਜ਼ ਟੀ- ਸ਼ਰਟ 'ਚ ਕੂਲ ਲੁੱਕ 'ਚ ਨਜ਼ਰ ਆ ਰਹੀ ਹੈ। ਆਸਮਾਨੀ ਰੰਗ ਦੇ ਕੇਕ ਤੇ ਗੁਲਾਬ ਦੇ ਫੁੱਲ ਬਣੇ ਹੋਏ ਹਨ। ਤਸਵੀਰ ਨਾਲ ਕਰਿਸ਼ਮਾ ਨੇ ਪੋਸਟ 'ਚ ਲਿਖਿਆ ''ਹੈਪੀ ਬਰਥਡੇ ਮੇਰੀ ਬੱਚੀ, ਮੇਰੀ ਜ਼ਿੰਦਗੀ, ਮੇਰੀ ਦੁਨੀਆ''।
ਦੱਸ ਦੇਈਏ ਕਿ ਸਮਾਇਰਾ, ਕਰਿਸ਼ਮਾ ਅਤੇ ਉਸ ਦੇ ਸਾਬਕਾ ਪਤੀ ਸੰਜੇ ਕਪੂਰ ਦੀ ਬੇਟੀ ਹੈ। ਸਾਲ 2013 'ਚ ਸਮਾਇਰਾ ਇਕ ਸ਼ਾਰਟ ਫਿਲਮ 'ਬੀ ਹੈੱਪੀ' 'ਚ ਨਜ਼ਰ ਆ ਚੁੱਕੀ ਹੈ। ਹਾਲਾਂਕਿ ਇਹ ਸਾਫ ਨਹੀਂ ਹੈ ਕਿ ਸਮਾਇਰਾ ਬਾਲੀਵੁੱਡ 'ਚ ਐਂਟਰੀ ਕਰੇਗੀ ਜਾਂ ਨਹੀਂ, ਨਾ ਤਾਂ ਕਰਿਸ਼ਮਾ ਕਪੂਰ ਅਤੇ ਨਾ ਹੀ ਪਰਿਵਾਰ ਦੇ ਦੂਜੇ ਕਿਸੇ ਮੈਂਬਰ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।
ਦੱਸ ਦੇਈਏ ਕਿ ਕਰਿਸ਼ਮਾ ਕਪੂਰ ਦਾ ਬੇਟਾ ਕਿਆਨ ਵੀ ਹੈ। ਸਮਾਇਰਾ ਦੇ ਜਨਮਦਿਨ 'ਤੇ ਉਸ ਦੀ ਮਤਰੇਈ ਮਾਂ ਯਾਨੀ ਸੰਜੇ ਕਪੂਰ ਦੀ ਪਤਨੀ ਪ੍ਰਿਆ ਸਚਦੇਵ ਨੇ ਇੰਸਟਾਗ੍ਰਾਮ ਸਟੋਰੀ ਤੇ ਉਸ ਨੂੰ ਵਿਸ਼ ਕੀਤਾ। ਪ੍ਰਿਆ ਨੇ ਸਮਾਇਰਾ ਅਤੇ ਸੰਜੇ ਕਪੂਰ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ,''ਹੈਪੀ ਬਰਥਡੇ ਪ੍ਰਿੰਸੈਂਸ ਸਮਾਇਰਾ।'' ਪ੍ਰਿਆ ਅਪ੍ਰੈਲ 2017 'ਚ ਸੰਜੇ ਕਪੂਰ ਨਾਲ ਰਿਸ਼ਤੇ 'ਚ ਬੱਝੀ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਛੋਟੇ ਪਰਦੇ ਦੀ ਕਵੀਨ ਦੇ ਨਾਮ ਨਾਲ ਮਸ਼ਹੂਰ ਏਕਤਾ ਕਪੂਰ ਨੇ ਕਰਿਸ਼ਮਾ ਨੂੰ ਵੱਡਾ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਏਕਤਾ ਕਪੂਰ ਨੂੰ ਓਟੀਟੀ ਆਲਟ ਬਾਲਾਜੀ ਜਲਦ ਹੀ ਇਕ ਵੈੱਬ ਸੀਰੀਜ਼ ਸ਼ੁਰੂ ਕਰਨ ਜਾ ਰਿਹਾ ਹੈ। ਬਾਲਾਜੀ ਟੈਲੀਫਿਲਮਸ ਦੇ ਸੂਤਰਾ ਮੁਤਾਬਕ ਇਕ ਵੈੱਬ ਸੀਰੀਜ਼ ਮਸ਼ਹੂਰ ਅਮਰੀਕਨ ਟੀ.ਵੀ. ਸੀਰੀਜ਼ ਪ੍ਰਿਟੀ ਲਿਟਿਲ ਲਾਇਰਸ ਦੀ ਕਹਾਣੀ ਨਾਲ ਮਿਲਦੀ ਜੁਲਦੀ ਹੋਵੇਗੀ।