ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ 25 ਜੂਨ 2019 ਨੂੰ ਲੰਡਨ 'ਚ ਆਪਣਾ 45ਵਾਂ ਜਨਮਦਿਨ ਮਨਾਇਆ। ਕਰਿਸ਼ਮਾ ਕਪੂਰ ਨੇ ਛੋਟੀ ਭੈਣ ਕਰੀਨਾ ਕਪੂਰ ਖਾਨ ਅਤੇ ਮਾਂ ਬਬੀਤਾ ਸਮੇਤ ਪੂਰੇ ਪਰਿਵਾਰ ਨਾਲ ਆਪਣਾ ਜਨਮਦਿਨ ਸੈਲੀਬਰੇਟ ਕੀਤਾ। ਕਰਿਸ਼ਮਾ ਨੇ ਆਪਣੇ ਜਨਮਦਿਨ 'ਤੇ ਕਈ ਤਸਵੀਰਾਂ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ ਪਰ ਇਨ੍ਹਾਂ 'ਚ ਇਕ ਤਸਵੀਰ ਅਜਿਹੀ ਹੈ, ਜਿਸ ਨੂੰ ਦੇਖ ਕੇ ਸਾਰਿਆਂ ਦੀਆਂ ਨਜ਼ਰਾਂ ਟਿੱਕਿਆਂ ਰਹਿ ਗਈਆਂ ਅਤੇ ਉਹ ਤਸਵੀਰ ਹੈ ਤੈਮੂਰ ਅਲੀ ਖਾਨ ਦੀ।
ਦਰਅਸਲ, ਕਰਿਸ਼ਮਾ ਕਪੂਰ ਨੇ ਆਪਣੇ ਜਨਮਦਿਨ ਸੈਲੀਬਰੇਸ਼ਨ ਦੀ ਤਸਵੀਰ ਆਪਣੀ ਇੰਸਟਾ ਸਟੋਰੀ 'ਤੇ ਸ਼ੇਅਰ ਕੀਤੀ। ਇਕ ਤਸਵੀਰ 'ਚ ਕਰਿਸ਼ਮਾ ਕਪੂਰ ਆਪਣੇ ਦੋਵਾਂ ਬੱਚਿਆਂ, ਛੋਟੀ ਭੈਣ ਕਰੀਨਾ ਕਪੂਰ ਖਾਨ, ਮਾਂ ਬਬੀਤਾ ਅਤੇ ਤੈਮੂਰ ਅਲੀ ਖਾਨ ਨਾਲ ਨਜ਼ਰ ਆ ਰਹੀ ਹੈ। ਤਸਵੀਰ 'ਚ ਸਾਰੇ ਟੈਬਲ ਦੇ ਚਾਰੇ ਪਾਸੇ ਬੈਠੇ ਹੋਏ ਦਿਖਾਈ ਦੇ ਰਹੇ ਹਨ।
ਕਰੀਨਾ ਦੀ ਗੋਦੀ 'ਚ ਤੈਮੂਰ ਬੈਠੇ ਹੋਏ ਹਨ ਅਤੇ ਕਰਿਸ਼ਮਾ ਕਪੂਰ ਉਨ੍ਹਾਂ ਨੂੰ ਆਪਣੇ ਹੱਥਾਂ ਨਾਲ ਕੇਕ ਖਿਲਾ ਰਹੀ ਹੈ। ਕੰਮ ਦੀ ਗੱਲ ਕਰੀਏ ਤਾਂ ਕਰਿਸ਼ਮਾ ਡਿਜੀਟਲ ਦੁਨੀਆ 'ਚ ਵੀ ਕਦਮ ਰੱਖ ਚੁੱਕੀ ਹੈ ਅਤੇ 1lt ਬਾਲਾਜੀ ਦੀ ਵੈੱਬ ਸੀਰੀਜ਼ 'ਮੈਂਟਲਹੁੱਡ' 'ਚ ਕੰਮ ਕਰ ਰਹੀ ਹੈ। ਕਰਿਸ਼ਮਾ, ਫਿਲਹਾਲ ਬਾਲੀਵੁੱਡ ਤੋਂ ਦੂਰੀ ਬਣਾਏ ਹੋਏ ਹੈ।