FacebookTwitterg+Mail

PICS: ਮੇਕਓਵਰ ਨੇ ਬਦਲ ਦਿੱਤੀ ਸੀ ਕਰਿਸ਼ਮਾ ਕਪੂਰ ਦੀ ਕਿਸਮਤ, ਪੁਰਾਣੀਆਂ ਤਸਵੀਰਾਂ ਦੇਖ ਹੋਵੇਗੀ ਹੈਰਾਨੀ

karisma kapoor unseen pictures
25 June, 2018 05:34:22 PM

ਮੁੰਬਈ (ਬਿਊਰੋ)— ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਅੱਜ 44 ਸਾਲ ਦੀ ਹੋ ਗਈ ਹੈ। ਕਪੂਰ ਖਾਨਦਾਨ ਨਾਲ ਸੰਬੰਧ ਹੋਣ ਦੇ ਬਾਵਜੂਦ ਕਰਿਸ਼ਮਾ ਨੂੰ ਬਾਲੀਵੁੱਡ 'ਚ ਆਪਣੀ ਜਗ੍ਹਾ ਬਣਾਉਣ ਲਈ ਕਾਫੀ ਸੰਘਰਸ਼ ਕਰਨਾ ਪਿਆ ਸੀ। ਕਰਿਸ਼ਮਾ ਨੇ ਜਦੋਂ ਬਾਲੀਵੁੱਡ 'ਚ ਐਂਟਰੀ ਕੀਤੀ ਸੀ,ਉਸ ਸਮੇਂ ਉਨ੍ਹਾਂ ਦੇ ਲੁੱਕ ਨੂੰ ਲੈ ਕੇ ਕਾਫੀ ਮਖੌਲ ਉਡਾਇਆ ਗਿਆ ਸੀ।

Punjabi Bollywood Tadka

ਕਿਸੇ ਨੇ ਉਨ੍ਹਾਂ ਨੂੰ ਲੇਡੀ ਰਣਧੀਰ ਕਪੂਰ ਕਿਹਾ ਤਾਂ ਕਈਆਂ ਨੇ ਕਿਹਾ ਕਿ ਉਹ ਲੜਕੇ ਵਰਗੀ ਦਿਖਾਈ ਦਿੰਦੀ ਹੈ। 'ਰਾਜਾ ਹਿੰਦੁਸਤਾਨ' 'ਚ ਉਨ੍ਹਾਂ ਨੇ ਮੇਕਓਵਰ ਤੋਂ ਬਾਅਦ ਲੋਕਾਂ ਦਾ ਨਜ਼ਰੀਆ ਬਦਲ ਗਿਆ।

Punjabi Bollywood Tadka

ਕਰਿਸ਼ਮਾ ਦੀ ਪਹਿਲੀ ਫਿਲਮ 'ਪ੍ਰੇਮ ਕੈਦੀ' ਸੀ। ਇਸ ਫਿਲਮ 'ਚ ਉਨ੍ਹਾਂ ਨੇ ਸਾਊਥ ਦੇ ਹੀਰੋ ਹਰੀਸ਼ ਕੁਮਾਰ ਨਾਲ ਕੰਮ ਕੀਤਾ ਸੀ ਪਰ ਇਸ ਫਿਲਮ 'ਚ ਕਰਿਸ਼ਮਾ ਦੇ ਲੁੱਕ ਦਾ ਖੂਬ ਮਖੌਲ ਉਡਾਇਆ।

Punjabi Bollywood Tadka

ਮੇਕਓਵਰ ਤੋਂ ਬਾਅਦ ਕਰਿਸ਼ਮਾ ਨੇ ਕਈ ਵੱਡੇ ਐਕਟਰਜ਼ ਨਾਲ ਕੰਮ ਲਿਆ। ਸੰਨੀ ਦਿਓਲ ਕਰਿਸ਼ਮਾ ਨਾਲ ਬੋਲਡ ਸੀਨ ਦੇਣ 'ਤੇ ਨਿਰਦੇਸ਼ਕ ਨਾਲ ਲੜ੍ਹ ਵੀ ਚੁੱਕੇ ਹਨ। 19997 'ਚ ਕਰਿਸ਼ਮਾ ਨੂੰ ਇਕ ਤੋਂ ਬਾਅਦ ਇਕ 3 ਸੁਪਰ-ਡੁਪਰ ਹਿੱਟ ਫਿਲਮਾਂ ਮਿਲੀਆਂ।

Punjabi Bollywood Tadka

 'ਜੁੜਵਾ' 'ਹੀਰੋ ਨੰਬਰ ਵਨ' ਅਤੇ 'ਦਿਲ ਤੋਂ ਪਾਗਲ ਹੈ' ਵਰਗੀਆਂ ਫਿਲਮਾਂ ਨੇ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤਾ। 'ਦਿਲ ਤੋਂ ਪਾਗਲ ਹੈ' ਲਈ ਕਰਿਸ਼ਮਾ ਨੂੰ 'ਨੈਸ਼ਨਲ ਐਵਾਰਡ' ਨਾਲ ਨਵਾਜ਼ਿਆ ਗਿਆ।

Punjabi Bollywood Tadka

 2012 'ਚ ਕਰਿਸ਼ਮਾ ਨੇ ਕਰੀਬ 9 ਸਾਲ ਬਾਅਦ ਵਿਕਰਮ ਭੱਟ ਦੀ ਫਿਲਮ 'ਡੇਂਜਰਸ ਇਸ਼ਕ' ਨਾਲ ਫਿਲਮਾਂ 'ਚ ਵਾਪਸੀ ਕੀਤੀ ਸੀ। ਫਿਲਮ ਨਹੀਂ ਸਕੀ। ਕਰਿਸ਼ਮਾ ਫਿਲਹਾਲ ਫਿਲਮਾਂ ਤੋਂ ਦੂਰ ਹੈ ਪਰ ਸੋਸ਼ਲ ਮੀਡੀਆ 'ਤੇ ਉਹ ਕਾਫੀ ਐਕਟਿਵ ਰਹਿੰਦੀ ਹੈ।

Punjabi Bollywood Tadka


Tags: Karisma KapoorBirthdayUnseen PicturesMakeoverRaja Hindustani

Edited By

Chanda Verma

Chanda Verma is News Editor at Jagbani.