ਮੁੰਬਈ— ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੇ ਆਪਾਣਾ 43ਵਾਂ ਜਨਮਦਿਨ (25 ਜੂਨ) ਸੈਲੀਬਰੇਟ ਕੀਤਾ ਹੈ। ਜਾਣਕਾਰੀ ਮੁਤਾਬਕ ਕਰਿਸ਼ਮਾ ਅੱਜ ਜਿੰਨੀ ਗਲੈਮਰਸ ਦਿਖਦੀ ਹੈ, ਉਸ ਤਰ੍ਹਾਂ ਦੀ ਉਹ ਬਾਲੀਵੁੱਡ ਡੈਬਿਊ ਦੌਰਾਨ ਨਹੀਂ ਦਿਖਦੀ ਸੀ। ਉਨ੍ਹਾਂ ਦੀ ਉਸ ਦੌਰਾਨ ਦੀਆਂ ਤਸਵੀਰਾਂ 'ਤੇ ਨਜ਼ਰ ਪਾਈਏ ਤਾਂ ਉਨ੍ਹਾਂ ਦਾ ਅਜੀਬੋ-ਗਰੀਬ ਲੁੱਕ ਦੇਖਣ ਨੂੰ ਮਿਲਦਾ ਹੈ।
ਅੱਜ ਤੁਹਾਨੂੰ ਕਰਿਸ਼ਮਾ ਦੀਆਂ ਅਜਿਹੀਆਂ ਤਸਵੀਰਾਂ ਦਿਖਾਉਣ ਜਾ ਰਹੇ ਹਾਂ। ਕਰਿਸ਼ਮਾ ਨੇ 1991 'ਚ ਫਿਲਮ 'ਪ੍ਰੇਮ ਕੈਦੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 17 ਸਾਲ ਸੀ। ਕਰਿਸ਼ਮਾ ਦਾ ਫਿਲਮੀ ਕੈਰੀਅਰ ਬਿਹਤਰੀਨ ਰਿਹਾ ਹੈ।
ਉਨ੍ਹਾਂ ਨੇ 'ਰਾਜਾ ਬਾਬੂ' (1994), 'ਸੁਹਾਗ' (1994), 'ਕੁਲੀ ਨੰ 1' (1995), 'ਗੋਪੀ ਕਿਸ਼ਨ' (1994), 'ਰਾਜਾ ਹਿੰਦੁਸਤਾਨੀ' (1996), 'ਸਾਜਨ ਚਲੇ ਸਸੁਰਾਲ' (1996) ਸਮੇਤ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੇ ਸਾਲ 2003 'ਚ ਬਿਜ਼ਨੈੱਸਮੈਨ ਸੰਜੇ ਕਪੂਰ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਬੱਚੇ ਸਮਾਇਰਾ ਅਤੇ ਕਿਆਨ ਰਾਜ ਹਨ। ਹਾਲਾਂਕਿ ਹੁਣ ਉਨ੍ਹਾਂ ਦਾ ਤਲਾਕ ਹੋ ਚੁੱਕਾ ਹੈ।
Karisma Kapoor
Karisma Kapoor
Karisma Kapoor
Karisma Kapoor
Karisma Kapoor
Karisma Kapoor