FacebookTwitterg+Mail

ਕਰਮਜੀਤ ਅਨਮੋਲ ਨੇ ਇਸ ਸ਼ਖਸ ਤੋਂ ਸਿੱਖੇ ਜ਼ਿੰਦਗੀ 'ਚ ਅੱਗੇ ਵਧਣ ਦੇ ਗੁਰ

karmjit anmol with his school teacher
16 September, 2019 02:57:49 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਪੰਜਾਬੀ ਫਿਲਮ ਸਟਾਰ ਕਰਮਜੀਤ ਅਨਮੋਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਕਾਫੀ ਸਰਗਰਮ ਹਨ। ਕੁਝ ਘੰਟੇ ਪਹਿਲਾਂ ਹੀ ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਉਹ ਆਪਣੇ ਟੀਚਰ ਨਾਲ ਨਜ਼ਰ ਆ ਰਹੇ ਨੇ, ਜਿਨ੍ਹਾਂ ਨੂੰ ਉਹ ਕਰੀਬ 30 ਸਾਲ ਬਾਅਦ ਮਿਲੇ ਹਨ। ਦੱਸ ਦਈਏ ਕਿ ਕਰਮਜੀਤ ਅਨਮੋਲ ਵਲੋਂ ਸ਼ੇਅਰ ਕੀਤੇ ਇਸ ਵੀਡੀਓ ਨੂੰ ਦੱਸਿਆ ਗਿਆ ਹੈ ਕਿ ਕਰੀਬ 30 ਸਾਲ ਬਾਅਦ ਮਾਸਟਰ ਗੋਪਾਲ ਜੀ ਨਾਲ ਮੇਰੀ ਮੁਲਾਕਾਤ ਹੋਈ ਹੈ। ਉਦੋਂ ਮੈਂ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ। ਕਰਮਜੀਤ ਅਨਮੋਲ ਨੇ ਕਿਹਾ ਕਿ ਮੇਰੇ ਟੀਚਰ ਇੰਝ ਹੀ ਅਨੰਦ ਮਾਨਣ ਅਤੇ ਰੱਬ ਉਨ੍ਹਾਂ ਦੀ ਉਮਰ ਹੋਰ ਲੰਬੀ ਕਰੇ।

 
 
 
 
 
 
 
 
 
 
 
 
 
 

Bahut khushi hoyee Master Gopal ji nu mil ke🙏🙏🙏

A post shared by Karamjit Anmol (@karamjitanmol) on Sep 15, 2019 at 11:59pm PDT


ਦੱਸਣਯੋਗ ਹੈ ਕਿ ਕਰਮਜੀਤ ਅਨਮੋਲ ਅਜਿਹੇ ਅਦਾਕਾਰ ਹਨ, ਜੋ ਜ਼ਮੀਨ ਨਾਲ ਜੁੜੇ ਹੋਏ ਹਨ। ਬੇਸ਼ੱਕ ਅੱਜ ਉਹ ਸਟਾਰ ਬਣ ਗਏ ਹਨ ਪਰ ਉਹ ਆਪਣੇ ਪੁਰਾਣੇ ਸਾਥੀਆਂ ਨੂੰ ਕਦੇ ਨਹੀਂ ਭੁੱਲਦੇ। ਉਨ੍ਹਾਂ ਨੂੰ ਜਦੋਂ ਵੀ  ਮੌਕਾ ਮਿਲਦਾ ਹੈ ਤਾਂ ਆਪਣੇ ਪੁਰਾਣੇ ਸਾਥੀਆਂ ਨੂੰ ਮਿਲਦੇ ਹਨ। ਕਰਮਜੀਤ ਇਕ ਬਿਹਤਰੀਨ ਇਨਸਾਨ ਹੋਣ ਦੇ ਨਾਲ-ਨਾਲ ਖੁਸ਼ਮਿਜਾਜ਼ ਸ਼ਖਸੀਅਤ ਦੇ ਮਾਲਕ ਹਨ। ਉਨ੍ਹਾਂ ਨੇ ਪਾਲੀਵੁੱਡ ਨੂੰ ਜਿੱਥੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ, ਉੱਥੇ ਹੀ ਕਈ ਹਿੱਟ ਗੀਤ ਵੀ ਗਾਏ ਹਨ। ਹਾਲ 'ਚ ਹੀ ਉਨ੍ਹਾਂ ਦੀ ਫਿਲਮ 'ਮਿੰਦੋ ਤਸੀਲਦਾਰਨੀ' ਆਈ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਸੀ। ਹੁਣ ਉਹ ਆਪਣੇ ਅਗਲੇ ਪ੍ਰਾਜੈਕਟਸ 'ਚ ਰੁੱਝੇ ਹੋਏ ਹਨ ਅਤੇ ਦਰਸ਼ਕਾਂ ਲਈ ਕੁਝ ਨਵਾਂ ਲੈ ਕੇ ਜਲਦ ਹੀ ਆਉਣਗੇ।


Tags: Karmjit AnmolSchool TeacherMaster GopalPollywood Celebrity

About The Author

sunita

sunita is content editor at Punjab Kesari