FacebookTwitterg+Mail

'ਬਿੱਗ ਬੌਸ 13' 'ਤੇ ਲੱਗੇ ਗੰਭੀਰ ਦੋਸ਼, ਕਰਣੀ ਸੈਨਾ ਨੇ ਕੀਤੀ ਸ਼ੋਅ ਬੰਦ ਕਰਨ ਦੀ ਮੰਗ

karni sena seeks a ban on salman khan hosted reality show
10 October, 2019 10:04:44 AM

ਮੁੰਬਈ (ਬਿਊਰੋ) — ਛੋਟੇ ਪਰਦੇ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਸ਼ੁਰੂ ਤੋਂ ਹੀ ਵਿਵਾਦਾਂ 'ਚ ਬਣਿਆ ਹੋਇਆ ਹੈ। ਇਸ ਦਾ 'Bed Friend Forever' ਕੰਸੈਪਟ ਵਿਵਾਦਾਂ 'ਚ ਰਿਹਾ। ਇਸ ਕੰਸੈਪਟ ਨੂੰ ਲੈ ਕੇ ਸ਼ੋਅ 'ਚ ਅਸ਼ਲੀਲਤਾ ਪਰੋਸਣ ਦਾ ਦੋਸ਼ ਲੱਗਣ ਲੱਗਾ ਹੈ। ਹਾਲ ਹੀ 'ਚ ਟਵਿਟਰ Boycott_BigBoss ਟਰੇਂਡ ਕਰਨ ਲੱਗਾ। ਹੁਣ ਕਰਣੀ ਸੈਨਾ ਨੇ ਸ਼ੋਅ 'ਤੇ ਕਈ ਗੰਭੀਰ ਦੋਸ਼ ਲਾਉਂਦੇ ਹੋਏ ਇਸ 'ਤੇ ਬੈਨ ਲਾਉਣ ਦੀ ਮੰਗ ਕੀਤੀ ਹੈ। ਕੇਂਦਰੀ ਸੂਚਨਾ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੇੜਕਰ ਨੂੰ ਚਿੱਠੀ ਲਿਖ ਕੇ ਕਰਣੀ ਸੈਨਾ ਨੇ ਦੋਸ਼ ਲਾਇਆ ਹੈ ਕਿ 'ਬਿੱਗ ਬੌਸ 13' 'ਚ ਕਸ਼ਮੀਰ ਦੇ ਲੜਕੇ ਨਾਲ ਹਿੰਦੂ ਲੜਕੀਆਂ ਨੂੰ ਬੈੱਡ ਪਾਰਟਨਰ ਬਣਾਇਆ ਗਿਆ ਹੈ। ਲੜਕੀਆਂ ਨੂੰ ਮਾਡਰਨ ਬਣਾਉਣ ਦੇ ਨਾਂ 'ਤੇ ਗਲਤ ਮਾਨਸਿਕਤਾ ਫੈਲਾਈ ਜਾ ਰਹੀ ਹੈ।


ਚਿੱਠੀ 'ਚ ਅੱਗੇ ਲਿਖਿਆ ਗਿਆ ਹੈ ਕਿ ਸ਼ੋਅ 'ਚ ਬਿਨਾਂ ਵਿਆਹੀਆਂ ਲੜਕੀਆਂ ਨੂੰ ਮਾਂ ਬਣਨ ਦਾ ਵਧਾਵਾ ਦਿੱਤਾ ਗਿਆ ਹੈ ਅਤੇ ਇਹ ਪੂਰੀ ਤਰ੍ਹਾਂ ਸੰਸਕ੍ਰਿਤ ਨੂੰ ਬਰਬਾਦ ਕਰ ਰਿਹਾ ਹੈ। ਇਸ ਲਈ ਹਿੰਦੂ ਨਿਯਮਾਂ ਦੇ ਤਹਿਤ ਸ਼ੋਅ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ।


ਯੂਪੀ ਦੇ ਮੁਜ਼ੱਫਰ ਨਗਰ ਜ਼ਿਲੇ 'ਚ ਹਿੰਦੂ ਸੰਗਠਨਾਂ ਦੇ ਲੋਕਾਂ ਨੇ ਟੀ. ਵੀ. ਸ਼ੋਅ 'ਬਿੱਗ ਬੌਸ' ਦੇ ਜਰੀਏ ਅਸ਼ਲੀਲਤਾ ਦਾ ਪ੍ਰਚਾਰ ਕਰਨ ਦਾ ਦੋਸ਼ ਲਾਉਂਦੇ ਹੋਏ ਫਿਲਮ ਅਭਿਨੇਤਾ ਸਲਮਾਨ ਖਾਨ ਖਿਲਾਫ ਜਾਲੂਸ ਕੱਢਦੇ ਹੋਏ ਸ਼ਿਵ ਚੌਕ 'ਚ ਪ੍ਰਦਰਸ਼ਨ ਦੌਰਾਨ ਪੁਤਲਾ ਫੂਕਿਆ। ਪ੍ਰਦਰਸ਼ਕਾਰੀਆਂ ਨੇ 'ਬਿੱਗ ਬੌਸ 13' ਦਾ ਪ੍ਰਸਾਰਣ ਬੰਦ ਕਰਾਉਣ ਦੀ ਮੰਗ ਕੇਂਦਰੀ ਸਰਕਾਰ ਤੋਂ ਕੀਤੀ ਹੈ। ਉਥੇ ਹੀ ਇਸ ਸ਼ੋਅ ਨੂੰ ਲੈ ਕੇ ਸੰਤ ਸਮਾਜ 'ਚ ਵੀ ਉਬਾਲ ਬਣਿਆ ਹੋਇਆ ਹੈ। ਅਖਾੜਾ ਪਰਿਸ਼ਦ ਦੇ ਪ੍ਰਧਾਨ ਮਹੰਤ ਨਰੇਂਦਰ ਗਿਰੀ ਤੇ ਮਹਾ ਮੰਤਰੀ ਮਹੰਤ ਹਰਿਗਿਰੀ ਨੇ ਫਿਲਮ ਅਭਿਨੇਤਾ ਸਲਮਾਨ ਖਾਨ ਦੇ ਸ਼ੋਅ ਦਾ ਪ੍ਰਸਾਰਣ ਬੰਦ ਕਰਨ ਦੀ ਮੰਗ ਕੀਤੀ ਹੈ।

 


Tags: Karni SenaSalman KhanReality ShowBigg Boss 13Promoted VulgarityDevendra FadnavisSiddharth Shukla

Edited By

Sunita

Sunita is News Editor at Jagbani.