FacebookTwitterg+Mail

ਰਿੱਚਾ ਚੱਡਾ ਤੋਂ ਬਾਅਦ ਇਸ ਅਦਾਕਾਰਾ ਨੇ ਖੋਲ੍ਹਿਆ ਫਿਲਮੀ ਦੁਨੀਆਂ ਦਾ ਕਾਲਾ ਚਿੱਠਾ, ਦਿੱਤਾ ਸਬੂਤ

karol zine
30 October, 2017 01:21:53 PM

ਮੁੰਬਈ(ਬਿਊਰੋ)— ਜੇਕਰ ਅਸੀਂ ਫਿਲਮ ਇੰਡਸਟਰੀ ਦੀ ਗੱਲ ਕਰੀਏ ਤਾਂ 'ਕਾਸਟਿੰਗ ਕਾਊਚ' ਸ਼ਬਦ ਸਾਨੂੰ ਇਕ ਸਾਧਰਨ ਸ਼ਬਦ ਲੱਗੇਗਾ। ਇਹ ਇਕ ਅਜਿਹਾ ਸ਼ਬਦ ਹੈ, ਜਿਸ 'ਤੇ ਕਈ ਵਾਰ ਗੱਲ ਹੋ ਚੁੱਕੀ ਹੈ। ਕੰਮ ਦਿਵਾਉਣ ਦੇ ਨਾਂ 'ਤੇ ਕਈ ਸੈਲੀਬ੍ਰਿਟੀਜ਼ ਨਾਲ ਹੋਈਆਂ ਗੰਦੀਆਂ ਘਟਨਾਵਾਂ 'ਤੇ ਖੁੱਲ੍ਹ ਕੇ ਆਪਣਾ ਕੌੜਾ ਅਨੁਭਵ ਸ਼ੇਅਰ ਕਰਦੀਆਂ ਪਰ ਸੋਸ਼ਣ ਕਰਨ ਵਾਲੇ ਵਿਅਕਤੀ ਦਾ ਖੁਲਾਸਾ ਨਾ ਹੋਣ ਕਾਰਨ ਅਸੀਂ ਸਿਰਫ ਗੱਲ ਹੀ ਕਰ ਸਕੇ ਹਾਂ ਤੇ ਕਿਸੇ ਦੇ ਖਿਲਾਫ ਕੋਈ ਐਕਸ਼ਨ ਨਹੀਂ ਹੋ ਸਕਿਆ।

Punjabi Bollywood Tadka

ਹਾਲ ਹੀ 'ਚ ਟੀ. ਵੀ. ਸੀਰੀਅਲ 'ਦੀਆ ਔਰ ਬਾਤੀ ਹਮ' ਤੇ 'ਸੀ. ਆਈ. ਡੀ' ਅਤੇ ਮਰਾਠੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਹਰਸ਼ਲੀ ਜ਼ਾਈਨ ਨੇ ਪ੍ਰੋਡਕਸ਼ਨ ਕੰਟਰੋਲਰ ਸਤੀਸ਼ ਝਾ 'ਤੇ ਕਾਸਟਿੰਗ ਕਾਊਚ ਦਾ ਦੋਸ਼ ਲਾਇਆ ਹਬੈ। ਇੰਨਾ ਹੀ ਨਹੀਂ ਉਸ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਸਬੂਤ ਵੀ ਸ਼ੇਅਰ ਕੀਤਾ ਹੈ। ਉਸ ਨੇ ਸਤੀਸ਼ ਨਾਲ ਹੋਈ ਚੈਟ ਦਾ ਇਕ ਪ੍ਰਿੰਟ ਸ਼ਾਰਟ ਵੀ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਮੈਨੂੰ ਕੰਮ ਦਿਵਾਉਣ ਦੇ ਨਾਂ 'ਤੇ ਸਮਝੌਤਾ ਕਰਨ ਨੂੰ ਵੀ ਕਿਹਾ ਸੀ।

 Punjabi Bollywood Tadka
ਉਸ ਨੇ ਇੰਟਰਵਿਊ ਦੌਰਾਨ ਦੱਸਿਆ, ''ਜਦੋਂ ਵੀ ਕੋਈ ਨਵੀਂ ਲੜਕੀ ਫਿਲਮਾਂ 'ਚ ਕੰਮ ਮੰਗਣ ਲਈ ਜਾਂਦੀ ਹੈ, ਤਾਂ ਉਸ ਨੂੰ ਇਸ ਤਰ੍ਹਾਂ ਦੀਆਂ ਕਈ ਕੜਵੀਆਂ (ਗਲਤ) ਗੱਲ੍ਹਾਂ ਸੁਣਨੀਆਂ ਪੈਂਦੀਆਂ ਹਨ। ਮੇਰੇ ਨਾਲ ਵੀ ਅਜਿਹਾ ਹੀ ਹੋਇਆ ਸੀ। ਮੈਂ ਜਦੋਂ ਵੀ ਕਿਤੇ ਵੀ ਆਡੀਸ਼ਨ ਦੇਣ ਲਈ ਜਾਂ ਕਿਸੇ ਮੀਟਿੰਗ ਲਈ ਜਾਂਦੀ ਤਾਂ ਅਕਸਰ ਮੇਰੇ ਨਾਲ ਅਜਿਹਾ ਹੁੰਦਾ ਪਰ ਉਸ ਦਿਨ ਤਾਂ ਹੱਦ ਹੀ ਹੋ ਗਈ ਸੀ, ਜਦੋਂ ਉਸ ਆਦਮੀ ਨੇ ਮੈਨੂੰ ਵੈੱਟਸਐਪ 'ਤੇ ਮੈਸੇਜ ਕਰਕੇ ਕਿਹਾ ਕਿ ਮੈਂ ਤੇਰਾ ਨਾਲ ਇਹ ਸਭ ਕਰਨਾ ਚਾਹੁੰਦਾ ਹਾਂ।

Punjabi Bollywood Tadka

ਮੈਂ ਇਹ ਮੈਸੇਜ ਪੜ੍ਹ ਕੇ ਹੈਰਾਨ ਹੋ ਗਈ ਸੀ। ਸਮਝ ਨਹੀਂ ਆਈ ਆ ਰਿਹਾ ਸੀ ਕਿ ਹੁਣ ਮੈਂ ਕੀ ਕਰਾਂ। ਕੀ ਜਵਾਬ ਦੇਵਾਂ। ਮੈਂ ਬਹੁਤ ਡਰ ਗਈ ਸੀ। ਉਸ ਵਿਅਕਤੀ ਨਾਲ ਰਾਜਨੀਤੀ ਤਾਰ ਵੀ ਜੁੜੇ ਸਨ। ਮੈਂ ਸਮਝ ਗਈ ਸੀ ਕਿ ਜੇਕਰ ਮੈਂ ਇਸ ਆਦਮੀ ਬਾਰੇ ਇਕ ਸ਼ਬਦ ਵੀ ਕਿਹਾ ਤਾਂ ਚੰਗਾ ਨਹੀਂ ਹੋਵੇਗਾ। ਮੇਰੇ ਨਾਲ ਕੁਝ ਵੀ ਹੋ ਸਕਦਾ ਹੈ। ਮੈਂ ਉਸ ਨੂੰ ਆਖ ਦਿੱਤਾ, 'ਠੀਕ ਹੈ ਮੈਂ ਮਿਲਾਂਗੀ'।'' ਇਸ ਤੋਂ ਪਹਿਲਾ ਰਿੱਚਾ ਚੱਡਾ ਨੇ ਵੀ ਆਪਣੇ ਨਾਲ ਹੋਈ ਗੰਦੀ ਹਰਕਤ ਨੂੰ ਕਾਸਟਿੰਗ ਕਾਊਚ ਦੁਆਰਾ ਬਿਆਨ ਕੀਤੀ ਸੀ।

Punjabi Bollywood Tadka
ਹਾਲ ਹੀ 'ਚ ਸੀਨੀਅਰ ਜਰਨਲਿਸਟ ਵਿਨੋਦ ਦੁਆ ਦੀ ਬੇਟੀ ਮੱਲਿਕਾ ਦੁਆ ਨੇ ਆਪਣੇ ਨਾਲ ਹੋਣ ਵਾਲੇ ਯੌਨ ਸ਼ੋਸ਼ਣ ਦਾ ਖੁਲਾਸਾ ਕੀਤਾ ਸੀ। ਨਾਲ ਹੀ ਅਦਾਕਾਰਾ ਡੋਮਿਨਿਕ ਹੁਏਟ ਨੇ ਹਾਲੀਵੁੱਡ ਨਿਰਮਾਤਾ ਹਾਰਵੇ ਵਿੰਸਟਨ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਇਆ ਹੈ। ਖਬਰ ਮੁਤਾਬਿਕ ਅਭਿਨੇਤਰੀ ਨੇ ਮੰਗਲਵਾਰ ਨੂੰ ਦਾਇਰ ਮੁਕਦਮੇ 'ਚ ਕਿਹਾ ਕਿ, ਉਹ ਪਹਿਲੀ ਵਾਰ ਵਿਸਟੀਨ ਨਾਲ ਨਵੰਬਰ 2010 'ਚ ਬੇਵਰਲੀ ਹਿਲਸ ਦੇ ਇਕ ਹੋਟਲ ਦੇ ਬਾਰ 'ਚ ਮਿਲੀ ਸੀ। ਉਸ ਨੇ ਮੇਰੇ ਫਿਲਮੀ ਕਰੀਅਰ 'ਚ ਮਦਦ ਕਰਨ ਦੀ ਗੱਲ ਆਖੀ ਸੀ ਤੇ ਉਸ ਨੇ ਮੈਨੂੰ ਛਾਤੀ ਦਿਖਾਉਣ ਨੂੰ ਕਿਹਾ। ਹੁਣ ਤੱਕ ਵਿੰਸਟਨ 'ਤੇ 50 ਤੋਂ ਵਧ ਔਰਤਾਂ ਯੌਨ ਸ਼ੋਸ਼ਣ ਦਾ ਦੋਸ਼ ਲਾ ਚੁੱਕੀਆਂ ਹਨ। 

Punjabi Bollywood Tadka


Tags: Harshali ZineCasting CouchRicha ChaddaDiya Aur Baati HumCID Marathi Celebrityਕਾਸਟਿੰਗ ਕਾਊਚਹਰਸ਼ਲੀ ਜਾਇਨ