FacebookTwitterg+Mail

ਰਾਮ-ਸਾਕਸ਼ੀ ਵਿਚਕਾਰ ਫਿਰ ਤੋਂ ਹੋਵੇਗਾ Lip Lock , ਟਰੇਲਰ ਰਿਲੀਜ਼

karrle tu bhi mohabbat  s trailer out
09 February, 2018 10:19:51 AM

ਮੁੰਬਈ(ਬਿਊਰੋ)— ਰਾਮ ਕਪੂਰ ਅਤੇ ਸਾਕਸ਼ੀ ਤੰਵਰ ਨੇ ਸੀਰੀਅਲ 'ਬੜੇ ਅੱਛੇ ਲੱਗਤੇ ਹੈਂ' ਵਿੱਚ ਲਵ ਮੇਕਿੰਗ ਸੀਨ ਕੀਤਾ ਸੀ। ਉਸ ਸਮੇਂ ਇਹ ਟੀ. ਵੀ. ਦਾ ਸਭ ਤੋਂ ਬੋਲਡ ਸੀਨ ਸੀ, ਜਿਸ ਦੀ ਖੂਬ ਚਰਚਾ ਵੀ ਹੋਈ ਸੀ। 6 ਸਾਲ ਬਾਅਦ ਰਾਮ ਅਤੇ ਸਾਕਸ਼ੀ ਹੁਣ ਇੱਕ ਵਾਰ ਫਿਰ ਲਿਪਲੌਕ ਕਰਨ ਵਾਲੇ ਹਨ। ਇਸ ਸਮੇਂ ਦੋਵੇਂ Alt Balaji ਦੇ ਵੈੱਬ ਸੀਰੀਜ਼ 'ਕਰ ਲੇ ਤੂੰ ਭੀ ਮੁਹੱਬਤ' ਦੇ ਸੀਜ਼ਨ-2 ਵਿੱਚ ਇੰਟੀਮੇਟ ਹੁੰਦੇ ਦਿਖਾਈ ਦੇਣਗੇ।

Punjabi Bollywood Tadka

ਸੀਜ਼ਨ-2 ਦਾ ਟਰੇਲਰ ਆਊਟ ਹੋ ਗਿਆ ਹੈ। ਖਬਰਾਂ ਅਨੁਸਾਰ ਏਕਤਾ ਕਪੂਰ ਸੀਜ਼ਨ-2 ਨੂੰ ਵੱਡਾ ਅਤੇ ਬੇਹਤਰ ਬਣਾਉਣਾ ਚਾਹੁੰਦੀ ਸੀ। ਇਸ ਦੇ ਪਹਿਲੇ ਸੀਜ਼ਨ ਵਿੱਚ ਵੀ ਰਾਮ ਅਤੇ ਸਾਕਸ਼ੀ ਦਾ ਲਵ ਮੇਕਿੰਗ ਸੀਨ ਰੱਖਣਾ ਚਾਹੁੰਦੀ ਸੀ ਪਰ ਦੋਹਾਂ ਨੇ ਇਨਕਾਰ ਕਰ ਦਿੱਤਾ ਸੀ।

ਹਾਲਾਂਕਿ ਇਸ ਵਾਰ ਦੋਵੇਂ ਇਨਕਾਰ ਨਹੀਂ ਕਰ ਸਕੇ। ਹਾਲ ਹੀ 'ਚ ਉਨ੍ਹਾਂ ਨੇ ਇਸ ਸੀਨ ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਹਾਲਾਂਕਿ 'ਬੜੇ ਅੱਛੇ ਲੱਗਤੇ ਹੈਂ' ਵਿੱਚ ਰਾਮ ਅਤੇ ਸਾਕਸ਼ੀ ਵਿਚਕਾਰ ਲਵ ਮੇਕਿੰਗ ਸੀਨ ਨੂੰ ਏਕਤਾ ਕਪੂਰ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਮੰਨਦੀ ਹੈ। ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਰਾਮ ਅਤੇ ਸਾਕਸ਼ੀ ਵਿਚਕਾਰ ਬੋਲਡ ਸੀਨ ਦਿਖਾਉਣਾ ਮੇਰੀ ਸਭ ਤੋਂ ਵੱਡੀ ਗਲਤੀ ਸੀ। ਉਸ ਐਪੀਸੋਡ ਤੋਂ ਬਾਅਦ ਸ਼ੋਅ ਦੀ ਟੀ. ਆਰ. ਪੀ ਘੱਟ ਗਈ ਸੀ। 


Tags: Karrle Tu Bhi Mohabbat TrailerRam KapoorALTBalajiSakshi TanwarEkta KapoorBade Achhe Lagte Hainਰਾਮ ਕਪੂਰ ਸਾਕਸ਼ੀ ਤੰਵਰ

Edited By

Chanda Verma

Chanda Verma is News Editor at Jagbani.