FacebookTwitterg+Mail

ਕਾਰਤਿਕ ਆਰੀਅਨ ਨਾਲ ਡਿਨਰ ਕਰਨ ਪਹੁੰਚੀ ਸਾਰਾ ਅਲੀ ਖਾਨ

kartik aaryan
28 March, 2019 03:27:34 PM

ਜਲੰਧਰ(ਬਿਊਰੋ)— ਕਾਰਤਿਕ ਆਰੀਅਨ ਤੇ ਸਾਰਾ ਅਲੀ ਖਾਨ ਦੀ ਦੋਸਤੀ ਕਾਫੀ ਡੂੰਘੀ ਹੁੰਦੀ ਜਾ ਰਹੀ ਹੈ। ਸਾਰਾ ਤਾਂ ਪਹਿਲਾਂ ਹੀ ਕਬੂਲ ਕਰ ਚੁੱਕੀ ਹੈ ਕਿ ਉਸ ਨੂੰ ਕਾਰਤਿਕ ਕਾਫੀ ਪਸੰਦ ਹੈ ਤੇ ਉਹ ਉਸ ਨੂੰ ਡੇਟ ਕਰਨਾ ਚਾਹੁੰਦੀ ਹੈ। ਇਸ ਦੇ ਨਾਲ ਦੋਵਾਂ ਦੀ ਕੋਈ ਵੀ ਤਸਵੀਰ ਇੰਨਟਰਨੈੱਟ 'ਤੇ ਕੁਝ ਸਮੇਂ 'ਚ ਹੀ ਵਾਇਰਲ ਹੋ ਜਾਂਦੀ ਹੈ। ਹਾਲ ਹੀ 'ਚ ਦੋਵਾਂ ਦੀ ਇਕ ਹੋਰ ਤਸਵੀਰ ਵਾਇਰਲ ਹੋ ਰਹੀ ਹੈ ਜਿਸ 'ਚ ਸਾਰਾ-ਕਾਰਤਿਕ ਡਿਨਰ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ।


ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੋਵੇਂ ਕੈਂਡਲ ਲਾਈਟ ਡਿਨਰ ਇੰਜੁਆਏ ਕਰ ਰਹੇ ਹਨ। ਇਸ ਤਸਵੀਰ ਨੂੰ ਦੋਵਾਂ 'ਚੋਂ ਕਿਸੇ ਨੇ ਸ਼ੇਅਰ ਨਹੀਂ ਕੀਤਾ। ਇਸ ਤਸਵੀਰ ਨੂੰ ਇਕ ਫੈਨ ਨੇ ਸ਼ੇਅਰ ਕੀਤਾ ਹੈ। ਸਾਰਾ-ਕਾਰਤਿਕ ਦੀ ਜੋੜੀ ਜਲਦ ਹੀ ਇਮਤਿਆਜ਼ ਅਲੀ ਦੀ ਰੋਮਾਂਟਿਕ ਫਿਲਮ 'ਆਜਕਲ' 'ਚ ਨਜ਼ਰ ਆਉਣ ਵਾਲੀ ਹੈ ਜੋ ਅਗਲੇ ਸਾਲ ਰਿਲੀਜ਼ ਹੋਵੇਗੀ।


Tags: Kartik AaryanSara Ali KhanInstagramBollywood Celebrity News in Punjabiਬਾਲੀਵੁੱਡ ਸਮਾਚਾਰ

Edited By

Manju

Manju is News Editor at Jagbani.