ਮੁੰਬਈ (ਬਿਊਰੋ)— 'ਸੋਨੂੰ ਕੇ ਟੀਟੂ ਕੀ ਸਵੀਟੀ' ਦੇ ਹਿੱਟ ਹੁੰਦੇ ਹੀ ਇਸ ਫਿਲਮ 'ਚ ਅਹਿਮ ਭੂਮਿਕਾ 'ਚ ਨਜ਼ਰ ਆਉਣ ਵਾਲੇ ਅਭਿਨੇਤਾ ਕਾਰਤਿਕ ਆਰਯਨ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਚਰਚਾ 'ਚ ਹਨ। ਬੀਤੇ ਦਿਨ ਕਾਰਤਿਕ ਨੂੰ ਉਸ ਦੀ ਕਥਿਤ ਗਰਲਫਰੈਂਡ ਡਿੰਪਲ ਸ਼ਰਮਾ ਨਾਲ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ।
ਇਹ ਤਸਵੀਰਾਂ ਉਦੋਂ ਲਈਆਂ ਗਈਆਂ ਹਨ ਜਦੋਂ ਉਹ ਦੋਵੇਂ ਡਿਨਰ ਕਰਨ ਤੋਂ ਬਾਅਦ ਰੈਸਟੋਰੈਂਟ ਤੋਂ ਬਾਹਰ ਨਿਕਲ ਰਹੇ ਸਨ। ਇਸ ਦੌਰਾਨ ਦੋਵੇਂ ਕਾਫੀ ਸਟਾਈਲਿਸ਼ ਲੱਗ ਰਹੇ ਹਨ। ਅਜਿਹਾ ਪਹਿਲੀ ਵਾਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਦੋਹਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਿਆ ਹੈ। ਫਿਲਹਾਲ ਦੋਹਾਂ ਵਲੋਂ ਆਪਣੇ ਰਿਸ਼ਤੇ ਨੂੰ ਲੈ ਕੇ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ।
ਬੀਤੇ ਦਿਨੀਂ ਕਾਫੀ ਸਮੇਂ ਤੋਂ ਅਜਿਹੀਆਂ ਖਬਰਾਂ ਸਨ ਕਿ 'ਸੋਨੂੰ ਕੇ ਟੀਟੂ ਕੀ ਸਵੀਟੀ' ਦੀ ਸਹਿ-ਅਦਾਕਾਰਾ ਨੁਸਰਤ ਭਰੂਚਾ ਨਾਲ ਕਾਰਤਿਕ ਦਾ ਅਫੇਅਰ ਚੱਲ ਰਿਹਾ ਹੈ ਪਰ ਇਨ੍ਹਾਂ ਤਸਵੀਰਾਂ ਤੋਂ ਹੁਣ ਸਭ ਕੁਝ ਸਾਫ ਹੋ ਗਿਆ ਹੈ।
ਕਾਰਤਿਕ ਨੇ ਨੁਸਰਤ ਨਾਲ ਅਫੇਅਰ ਦੀਆਂ ਖਬਰਾਂ 'ਤੇ ਸਫਾਈ ਦਿੰਦੇ ਹੋਏ ਕਿਹਾ ਕਿ ਦੋਵਾਂ ਵਿਚਕਾਰ ਪਿਆਰ ਵਰਗਾ ਕੁਝ ਨਹੀਂ ਹੈ। ਇਸ ਤੋਂ ਇਲਾਵਾ ਦੋਵੇਂ 'ਪਿਆਰ ਕਾ ਪੰਚਨਾਮਾ' ਸਮੇਤ 4 ਫਿਲਮਾਂ 'ਚ ਕੰਮ ਕਰ ਚੁੱਕੇ ਸਨ।