ਮੁੰਬਈ (ਮੁੰਬਈ)— ਬੀਤੇ ਦਿਨ ਅਭਿਨੇਤਾ ਕਾਰਤਿਕ ਆਰਿਅਨ ਨੇ ਮੁੰਬਈ 'ਚ ਬਾਂਦ੍ਰਾ ਸਥਿਤ ਰੈਸਟੋਰੈਂਟ 'ਚ ਆਪਣੇ ਦੋਸਤਾਂ ਲਈ ਖਾਸ ਪਾਰਟੀ ਰੱਖੀ, ਜਿਸ 'ਚ ਵਰੁਣ ਸ਼ਰਮਾ, ਕ੍ਰਿਤੀ ਸੈਨਨ, ਨਿਰਮਾਤਾ ਦਿਨੇਸ਼ ਵਿਜ਼ਾਨ ਵਰਗੇ ਸਟਾਰਜ਼ ਪਹੁੰਚੇ।
ਇਸ ਦੌਰਾਨ ਸਭ ਨੇ ਮਿਲ ਕੇ ਖੂਬ ਮਸਤੀ ਕੀਤੀ। ਇਹ ਤਸਵੀਰਾਂ ਉਦੋਂ ਕਲਿੱਕ ਕੀਤੀਆਂ ਗਈਆਂ, ਜਦੋਂ ਸਭ ਸਟਾਰਜ਼ ਪਾਰਟੀ ਕਰਨ ਤੋਂ ਬਾਅਦ ਰੈਂਸਟੋਰੈਂਟ 'ਚ ਬਾਹਰ ਨਿਕਲ ਰਹੇ ਸੀ।
ਪਾਰਟੀ ਤੋਂ ਬਾਅਦ ਨਿਰਮਾਤਾ ਦਿਨੇਸ਼ ਵਿਜ਼ਾਨ ਨਾਲ ਫਰਾਰੀ 'ਚ ਬੈਠ ਕ੍ਰਿਤੀ ਘਰ ਲਈ ਰਵਾਨਾ ਹੋਈ। ਕਾਰਤਿਕ ਅਤੇ ਕ੍ਰਿਤੀ ਫਿਲਹਾਲ ਆਪਣੀ ਆਗਾਮੀ ਫਿਲਮ 'ਲੁਕਾਛਿਪੀ' ਦੀ ਸ਼ੂਟਿੰਗ 'ਚ ਬਿਜ਼ੀ ਹਨ। ਫਿਲਮ 'ਚ ਕਾਰਤਿਕ ਇਕ ਪੱਤਰਕਾਰ ਦੀ ਭੂਮਿਕਾ 'ਚ ਹਨ, ਜਦਕਿ ਕ੍ਰਿਤੀ ਇਕ ਆਮ ਲੜਕੀ ਦੇ ਕਿਰਦਾਰ 'ਚ ਹੈ।