FacebookTwitterg+Mail

ਇੰਟਰਨੈੱਟ 'ਤੇ ਖੂਬ ਵਾਇਰਲ ਹੋ ਰਿਹਾ ਹੈ ਸਾਰਾ-ਕਾਰਤਿਕ ਦਾ ਕਿੱਸ ਵੀਡੀਓ

kartik aaryan and sara ali khan
10 March, 2019 10:00:10 AM

ਮੁੰਬਈ (ਬਿਊਰੋ) : ਹਾਲ ਹੀ 'ਚ ਖਬਰਾਂ ਆਈਆਂ ਸਨ ਕਿ ਸਾਰਾ ਅਲੀ ਖਾਨ ਅਤੇ ਕਾਰਤਿਕ ਆਰਿਅਨ ਆਪਣੀ ਅਗਲੀ ਫਿਲਮ 'ਲਵ ਆਜਕਲ 2' ਦੀ ਸ਼ੂਟਿੰਗ ਦਿੱਲੀ 'ਚ ਕਰਨ ਪਹੁੰਚਣਗੇ, ਜਿਸ ਨੂੰ ਇਮਤੀਆਜ਼ ਅਲੀ ਡਾਇਰੈਕਟ ਕਰ ਰਹੇ ਹਨ। ਹਾਲ ਹੀ 'ਚ 'ਲਵ ਆਜਕਲ 2' ਦੇ ਸੈੱਟ ਤੋਂ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ 'ਚ ਕਾਰਤਿਕ ਅਤੇ ਸਾਰਾ ਇਕ-ਦੂਜੇ 'ਚ ਗੁਮ ਨਜ਼ਰ ਆ ਰਹੇ ਹਨ। ਉਨ੍ਹਾਂ 'ਤੇ ਗੁਲਾਬੀ ਰੰਗ ਦੀ ਲਾਈਟਿੰਗ ਪੈ ਰਹੀ ਹੈ ਅਤੇ ਦੋਵੇਂ ਇਕ-ਦੂਜੇ ਨੂੰ ਕਿੱਸ ਕਰ ਰਹੇ ਹਨ।


ਦੱਸਣਯੋਗ ਹੈ ਕਿ ਇਸ ਵੀਡੀਓ ਨੂੰ ਦੇਖ ਸਾਫ ਹੋ ਗਿਆ ਹੈ ਕਿ ਇਸ ਫਿਲਮ ਨਾਲ ਪਿਆਰ ਦੀ ਨਵੀਂ ਪਰਿਭਾਸ਼ਾ ਲਿਖਣਗੇ। ਇਸ ਫਿਲਮ 'ਚ ਰਣਦੀਪ ਹੁੱਡਾ ਵੀ ਅਹਿਮ ਕਿਰਦਾਰ 'ਚ ਹਨ। ਜੇਕਰ ਖਬਰਾਂ ਦੀ ਮੰਨੀਏ ਤਾਂ ਫਿਲਮ 'ਚ ਸੈਫ ਅਲੀ ਖਾਨ ਵੀ ਨਜ਼ਰ ਆ ਸਕਦੇ ਹਨ, ਜਿਸ ਬਾਰੇ ਹਾਲੇ ਤੱਕ ਕੋਈ ਐਲਾਨ ਨਹੀਂ ਕੀਤਾ ਗਿਆ।


Tags: Kartik Aaryan Sara Ali Khan Kissing Scene Bollywood Celebrity News in Punjabi ਬਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.