FacebookTwitterg+Mail

ਚਿਹਰਾ ਲੁਕਾ ਕੇ ਈਦ ਮਨਾਉਂਦੇ ਨਜ਼ਰ ਆਏ ਕਾਰਤਿਕ ਤੇ ਸਾਰਾ, ਤਸਵੀਰ ਵਾਈਰਲ

kartik aryan   sara ali khan viral photo
06 June, 2019 09:25:10 PM

ਮੁੰਬਈ (ਬਿਊਰੋ)- ਕਾਰਤਿਕ ਆਰੀਅਨ ਅਤੇ ਸਾਰਾ ਅਲੀ ਖਾਨ ਦੀ ਜੋੜੀ ਇਕ ਵਾਰ ਫਿਰ ਚਰਚਾ 'ਚ ਹੈ। ਦਰਅਸਲ ਬਾਲੀਵੁੱਡ ਅਦਾਕਾਰ ਕਾਰਤਿਕ ਆਰੀਅਨ ਨੇ ਈਦ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ।ਇਸ ਤਸਵੀਰ 'ਚ ਕਾਰਤਿਕ ਆਰੀਅਨ ਤੇ ਸਾਰਾ ਅਲੀ ਖਾਨ ਚਿਹਰਾ ਲੁਕਾ ਕੇ ਦਰਗਾਹ ਦੇ ਬਾਹਰ ਈਦ ਮਨਾਉਂਦੇ ਨਜ਼ਰ ਆਏ।ਸੋਸ਼ਲ ਮੀਡੀਆ 'ਤੇ ਇਹ ਤਸਵੀਰ ਖੂਬ ਵਾਇਰਲ ਹੋ ਰਹੀ ਹੈ।

 
 
 
 
 
 
 
 
 
 
 
 
 
 

Eid Mubarak 💫

A post shared by KARTIK AARYAN (@kartikaaryan) on Jun 5, 2019 at 4:49am PDT

ਫੈਨਜ਼ ਲਗਾਤਾਰ ਇਸ ਤਸਵੀਰ ਤੇ ਕੂਮੈਂਟਸ ਕਰ ਰਹੇ ਹਨ।ਉਂਝ ਵੀ ਇਹ ਦੋਵੇ ਅੱਜ-ਕੱਲ ਆਪਣੀ ਫਿਲਮ 'ਲਵ ਆਜ ਕੱਲ 2' ਦੀ ਸ਼ੂਟਿੰਗ ਦੇ ਚਲਦਿਆਂ ਇਕੱਠਿਆਂ ਹੀ ਨਜ਼ਰ ਆਉਂਦੇ ਹਨ।ਦੱਸਣਯੋਗ ਹੈ ਕਿ ਸਾਰਾ ਅਲੀ ਖਾਨ ਤੇ ਕਾਰਤਿਕ ਆਰੀਅਨ ਦੀ ਇਹ ਜੋੜੀ ਕਰਨ ਜੌਹਰ ਦੇ ਸ਼ੋਅ ਕਾਰਨ ਚਰਚਾ 'ਚ ਆਈ ਸੀ, ਜਦੋਂ ਸਾਰਾ ਨੇ ਕਿਹਾ ਸੀ ਕਿ ਕਾਰਤਿਕ ਆਰੀਅਨ ਤੇ ਉਸ ਦਾ ਕ੍ਰਸ਼ ਹੈ।ਉਦੋਂ ਤੋਂ ਫੈਨਜ਼ ਇਨ੍ਹਾਂ ਨੂੰ ਲੈ ਕੇ ਕਾਫੀ ਉਤਸੁਕ ਹਨ।ਫੈਨਜ਼ ਇਨ੍ਹਾਂ ਦੋਵਾਂ ਨੂੰ ਇਕੱਠਿਆਂ ਫਿਲਮ 'ਚ ਦੇਖਣਾ ਚਾਹੁੰਦੇ ਹਨ।


Tags: Kartik AryanSara Ali KhanBollywood CelibrityLove Aaj Kal 2Bollywood Update

Edited By

Lakhan

Lakhan is News Editor at Jagbani.