ਮੁੰਬਈ— ਬੀਤੇ ਮੰਗਲਵਾਰ ਨੂੰ ਵਰੁਣ ਧਵਨ ਦੀ ਮੰਮੀ ਕਰੁਣਾ ਧਵਨ (ਲਾਲੀ) ਦੀ ਜਨਮਦਿਨ ਪਾਰਟੀ ਰੱਖੀ ਗਈ ਸੀ, ਜਿਸ 'ਚ ਖਾਸ ਸਲਮਾਨ ਖਾਨ ਦੀ ਸੋ- ਕਾਲਡ ਗਰਲਫ੍ਰੈਂਡ ਯੂਲੀਆ ਵੰਤੂਰ ਪਹੁੰਚੀ। ਯੂਲੀਆ ਨੇ ਇਸ ਦੌਰਾਨ ਲੌਂਗ ਬਲੈਕ ਕਲਰ ਦਾ ਗਾਊਨ ਪਾਇਆ ਹੋਇਆ ਸੀ ਅਤੇ ਰੈੱਡ ਲਿਪਸਟਿਕ 'ਚ ਕਾਫੀ ਸਟਨਿੰਗ ਲੁਕ 'ਚ ਨਜ਼ਰ ਆਈ।
ਹਾਲਾਂਕਿ ਇਸ ਦੌਰਾਨ ਯੂਲੀਆ ਇਕੱਲੀ ਦਿਖੀ ਅਤੇ ਉਸ ਨਾਲ ਸਲਮਾਨ ਖਾਨ ਇਥੇ ਨਹੀਂ ਪਹੁੰਚੇ ਸਨ।
ਇਸ ਤੋਂ ਇਲਾਵਾ ਪਾਰਟੀ 'ਚ ਅਮਿਤਾਭ ਬੱਚਨ ਦੀ ਪਤਨੀ ਅਤੇ ਅਭਿਨੇਤਰੀ ਜਯਾ ਬੱਚਨ ਨੂੰ ਵੀ ਦੇਖਿਆ ਗਿਆ। ਜਯਾ ਨੇ ਇਸ ਦੌਰਾਨ ਕ੍ਰੀਮ ਰੰਗ ਦਾ ਸਲਵਾਰ ਸੂਟ ਪਾਇਆ ਹੋਇਆ ਸੀ, ਜਿਸ 'ਚ ਉਹ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਸੀ।
ਜਯਾ ਦੇ ਵੈੱਲਕਮ ਲਈ ਖਾਸ ਵਰੁਣ ਉਸ ਨੂੰ ਪਾਰਟੀ 'ਚ ਲੈ ਜਾਂਦੇ ਹੋਏ ਨਜ਼ਰ ਆਏ।
ਯੂਲੀਆ ਅਤੇ ਜਯਾ ਬੱਚਨ ਤੋਂ ਇਲਾਵਾ ਬਾਲੀਵੁੱਡ ਤੋਂ ਆਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ ਨੂੰ ਵੀ ਸਪਾਟ ਕੀਤਾ ਗਿਆ।
ਪਰਿਵਾਰਿਕ ਮੈਂਬਰਸ 'ਚ ਵਰੁਣ ਧਵਨ ਨਾਲ ਡੈਵਿਡ ਧਵਨ ਅਤੇ ਰੋਹਿਤ ਧਵਨ ਵੀ ਸਿਤਾਰਿਆਂ ਦਾ ਵੈੱਲਕਮ ਕਰਦੇ ਨਜ਼ਰ ਆਏ।