ਮੁੰਬਈ(ਬਿਊਰੋ)— ਇਸ ਸਾਲ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਕਿਸੇ ਨੇ ਅਚਾਵਕ ਵਿਆਹ ਕਰਵਾਇਆ ਤੇ ਕਿਸੇ ਨੇ ਜਨਤ ਘੋਸ਼ਣਾ ਕਰਕੇ। ਹਾਲ ਹੀ 'ਚ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਇਸੇ ਸਾਲ ਨਵੰਬਰ ਦੀ 14-15 ਤਾਰੀਖ ਨੂੰ ਵਿਆਹ ਦਾ ਐਲਾਨ ਕੀਤਾ ਹੈ। ਉਥੇ ਹੀ ਪ੍ਰਿਯੰਕਾ ਚੋਪੜਾ ਤੇ ਨਿਕ ਜੋਨਸ ਦੇ ਵਿਆਹ ਦੀ ਤਾਰੀਖ ਪੱਖੀ ਨਹੀਂ ਹੋਈ ਪਰ ਵਿਆਹ ਦਾ ਵੈਨਿਊ ਰਾਜਸਥਾਨ 'ਚ ਫਿਕਸ ਹੋ ਗਿਆ ਹੈ। ਅੱਜ ਤੁਹਾਨੂੰ ਉਨ੍ਹਾਂ ਸੈਲੀਬ੍ਰਿਟੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੇ ਇਸ ਸਾਲ ਧੂਮਧਾਮ ਨਾਲ ਵਿਆਹ ਕਰਵਾਇਆ ਤੇ ਆਪਣਾ ਪਹਿਲਾ ਕਰਵਾਚੌਥ ਸੈਲੀਬ੍ਰੇਟ ਕਰਨਗੇ।
ਸੋਨਮ ਕਪੂਰ
ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਅਨਿਲ ਕਪੂਰ ਦੀ ਧੀ ਤੇ ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਦਾ ਆਉਂਦਾ ਹੈ। ਸੋਨਮ ਕਪੂਰ ਨੇ ਇਸੇ ਸਾਲ 8 ਮਈ ਨੂੰ ਆਨੰਦ ਆਹੂਜਾ ਨਾਲ ਮੁੰਬਈ 'ਚ ਧੂਮਧਾਮ ਨਾਲ ਵਿਆਹ ਕਰਵਾਇਆ। ਸੋਨਮ ਪਤੀ ਆਨੰਦ ਆਹੂਜਾ ਲਈ ਕਰਵਾਚੌਥ ਦਾ ਵਰਤ ਰੱਖੇਗੀ।
ਨੇਹਾ ਧੂਪੀਆ
ਨਵੀਂ ਦਿੱਲੀ 'ਚ 10 ਮਈ ਨੂੰ ਨੇਹਾ ਧੂਪੀਆ ਨੇ ਐਕਟਰ ਅੰਗਦ ਬੇਦੀ ਨਾਲ ਸਿੱਖ ਧਰਮ ਦੇ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾਇਆ। ਨੇਹਾ ਧੂਪੀਆ ਉਂਝ ਤਾਂ ਗਰਭਵਤੀ ਹੈ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਉਹ ਪਹਿਲਾਂ ਕਰਵਾਚੌਥ ਦਾ ਵਰਤ ਰੱਖੇਗੀ ਜਾਂ ਨਹੀਂ।
ਅੰਕਿਤਾ ਕੰਵਰ
ਇਸੇ ਸਾਲ 22 ਅਪ੍ਰੈਲ ਨੂੰ ਮਹਾਰਾਸ਼ਟਰੀਅਨ ਸਟਾਈਲ 'ਚ ਮਿਲਿੰਦ ਸੋਮਨ ਨੇ ਅੰਕਿਤਾ ਕੰਵਰ ਨਾਲ ਵਿਆਹ ਕਰਵਾਇਆ ਸੀ। ਇਨ੍ਹਾਂ ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਸਨ।
ਸੋਨੀਆ ਕਪੂਰ
ਗਾਇਕ ਤੇ ਐਕਟਰ ਹਿਮੇਸ਼ ਰੇਸ਼ਮੀਆ ਨੇ ਗੁਪਤ ਤਰੀਕੇ ਨਾਲ ਇਸ ਸਾਲ 12 ਮਈ ਨੂੰ ਪ੍ਰੇਮਿਕਾ ਸੋਨੀਆ ਕਪੂਰ ਨਾਲ ਵਿਆਹ ਕਰਵਾਇਆ ਸੀ। ਹਿਮੇਸ਼ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਵਿਆਹ ਦੀ ਗੱਲ ਤਸਵੀਰ ਸ਼ੇਅਰ ਕਰਕੇ ਫੈਨਜ਼ ਨੂੰ ਦਿੱਤੀ ਸੀ।
ਸ਼੍ਰਿਆ ਸਰਨ
ਇਸੇ ਸਾਲ 12 ਮਾਰਚ ਨੂੰ ਅਦਾਕਾਰਾ ਸ਼੍ਰਿਆ ਸਰਨ ਨੇ ਆਪਣੇ ਰਸ਼ੀਅਨ ਪ੍ਰੇਮੀ ਨਾਲ ਉਦੈਪੁਰ 'ਚ ਵਿਆਹ ਕਰਵਾਇਆ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਫੈਨਜ਼ ਨਾਲ ਕਾਫੀ ਤਸਵੀਰਾਂ ਸ਼ੇਅਰ ਕੀਤੀਆਂ ਸਨ।
ਯੁਵਿਕਾ ਚੌਧਰੀ
ਅਦਾਕਾਰਾ ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ 12 ਅਕਤੂਬਰ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ।