FacebookTwitterg+Mail

ਅਨਿਲ ਕਪੂਰ ਦੇ ਘਰ ਕਰਵਾਚੌਥ ਦਾ ਸੈਲੀਬ੍ਰੇਸ਼ਨ, ਸ਼੍ਰੀਦੇਵੀ ਨੂੰ ਕੀਤਾ ਮਿਸ

karwa chauth festival
28 October, 2018 07:14:18 PM

ਮੁੰਬਈ(ਬਿਊਰੋ)— ਹਰ ਸਾਲ ਵਾਂਗ ਇਸ ਸਾਲ ਵੀ ਅਨਿਲ ਕਪੂਰ ਦੇ ਘਰ ਕਰਵਾ ਚੌਥ ਸੈਲੀਬ੍ਰੇਸ਼ਨ ਕੀਤਾ ਗਿਆ। ਸੈਲੀਬ੍ਰੇਸ਼ਨ 'ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਨਜ਼ਰ ਆਈਆਂ। ਇਸ ਖਾਸ ਮੌਕੇ 'ਤੇ ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ, ਨੀਲਮ, ਰੀਮਾ ਜੈਨ, ਡੇਵਿਡ ਧਵਨ ਦੀ ਪਤਨੀ ਲਾਲੀ ਧਵਨ ਤੇ ਕ੍ਰਿਸ਼ਕਾ ਲੂਲਾ ਨੇ ਮਿਲ ਕੇ ਕਰਵਾਚੌਥ ਦੀ ਪੂਜਾ ਕੀਤੀ।

Punjabi Bollywood Tadka

ਕਰਵਾਚੌਥ ਮਨਾਉਣ ਅਨਿਲ ਦੇ ਘਰ ਰਵੀਨਾ ਟੰਡਨ ਲਾਲ ਕਲਰ ਦੀ ਡਰੈੱਸ 'ਚ ਪਹੁੰਚੀ। ਉਸ ਨੇ ਡਰੈੱਸ ਨਾਲ ਹੈਵੀ ਏਅਰਿੰਗ ਕੈਰੀ ਕੀਤੇ ਹੋਏ ਸਨ। ਉਥੇ ਹੀ ਸੰਜੇ ਕਪੂਰ ਦੀ ਪਤਨੀ ਮਹੀਪ ਕਪੂਰ ਨੇ ਪਿੰਕ ਕਲਰ ਦੀ ਡਰੈੱਸ ਪਾਈ ਸੀ ਪਰ ਸਾਰਿਆਂ ਨੇ ਮਿਲ ਕੇ ਸ਼੍ਰੀਦੇਵੀ ਨੂੰ ਕਾਫੀ ਮਿਸ ਕੀਤਾ।

Punjabi Bollywood Tadka

ਮਹੀਪ ਕਪੂਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਵੀ ਪੋਸਟ ਕੀਤੀਆਂ ਹਨ। ਇਸ ਤਸਵੀਰ 'ਚ ਸਾਰੇ ਇਕੱਠੇ ਬੈਠੇ ਨਜ਼ਰ ਆ ਰਹੇ ਹਨ। ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, ''ਮਿਸ ਯੂ ਸ਼੍ਰੀ।''

Punjabi Bollywood Tadka
ਦੱਸ ਦੇਈਏ ਕਿ ਪਿਛਲੇ ਸਾਲ ਕਰਵਾਚੌਥ ਦੇ ਸੈਲੀਬ੍ਰੇਸ਼ਨ ਲਈ ਕਈ ਸਿਤਾਰੇ ਅਨਿਲ ਕਪੂਰ ਦੇ ਘਰ 'ਚ ਇਕੱਠੇ ਹੋਏ ਸਨ। ਇਸ ਸੈਲੀਬ੍ਰੇਸ਼ਨ 'ਚ ਸ਼੍ਰੀਦੇਵੀ ਵੀ ਆਪਣੇ ਪਤੀ ਬੋਨੀ ਕਪੂਰ ਨਾਲ ਆਈ ਸੀ।

Punjabi Bollywood Tadka

ਇਸ ਦੌਰਾਨ ਸ਼੍ਰੀਦੇਵੀ ਨੇ ਜਰੀ ਦੀ ਸਾੜ੍ਹੀ ਪਾਈ ਸੀ। ਇਸ ਦੌਰਾਨ ਸ਼ਿਲਪਾ ਸ਼ੈੱਟੀ, ਰਵੀਨਾ ਟੰਡਨ, ਸੁਨੀਤਾ, ਨੀਲਮ ਆਦਿ ਵੀ ਮੌਜੂਦ ਸੀ।

Punjabi Bollywood Tadka


Tags: Karwa Chauth Festival Sridevi Shilpa Shetty Raveena Tandon Neelam Kothari Sunita Kapoor Maheep Kapoor

Edited By

Sunita

Sunita is News Editor at Jagbani.