FacebookTwitterg+Mail

ਵੀਡੀਓ : 'ਕਸੌਟੀ ਜ਼ਿੰਦਗੀ ਕੀ 2' ਦਾ ਪ੍ਰੋਮੋ ਰਿਲੀਜ਼, ਨਜ਼ਰ ਆਈ ਪੁਰਾਣੀ ਝਲਕ

kasauti zindagi kay 2
22 July, 2018 12:36:40 PM

ਮੁੰਬਈ (ਬਿਊਰੋ)— ਟੀ. ਵੀ. ਦੇ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ-2' ਕਰੀਬ 10 ਸਾਲ ਬਾਅਦ ਪ੍ਰਸ਼ੰਸਕਾਂ ਦੇ ਰੂਬਰੂ ਹੋਣ ਜਾ ਰਿਹਾ ਹੈ ਪਰ ਇਸ ਵਾਰ ਪੂਰੀ ਸਟਾਰ ਕਾਸਟ ਬਦਲੀ ਹੋਵੇਗੀ। ਹਾਲ ਹੀ 'ਚ ਸਟਾਰ ਪਲੱਸ ਚੈਨਲ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਇਸ ਸ਼ੋਅ ਦਾ ਪ੍ਰੋਮੋ ਸ਼ੇਅਰ ਕੀਤਾ ਹੈ। ਪ੍ਰੋਮੋ 'ਚ ਮਿਊਜ਼ਿਕ ਤੋਂ ਲੈ ਕੇ ਸਟਾਰ ਕਾਸਟ ਦਾ ਅੰਦਾਜ਼ ਇਕੋ-ਜਿਹਾ ਨਜ਼ਰ ਆ ਰਿਹਾ ਹੈ, ਹਾਲਾਂਕਿ ਇਹ ਨਹੀਂ ਦੱਸਿਆ ਗਿਆ ਕਿ ਸਟਾਰ ਪਲੱਸ 'ਤੇ ਆਉਣ ਵਾਲਾ ਇਹ ਸ਼ੋਅ ਕਦੋਂ ਸ਼ੁਰੂ ਹੋਵੇਗਾ। ਸ਼ੋਅ ਦੇ ਲੀਡ ਕਿਰਦਾਰਾਂ ਦੇ ਨਾਂ ਸਾਹਮਣੇ ਆ ਰਹੇ ਹਨ। ਹਾਲ ਹੀ 'ਚ ਇਸ ਦੀ ਪੁਸ਼ਟੀ ਹੋਈ ਹੈ ਕਿ 'ਕਸੌਟੀ ਜ਼ਿੰਦਗੀ ਕੀ 2' 'ਚ ਅਨੁਰਾਗ ਬਾਸੂ ਦਾ ਕਿਰਦਾਰ ਕੌਣ ਨਿਭਾਵੇਗਾ।

ਪਹਿਲਾਂ ਇਹ ਖਬਰ ਆਈ ਸੀ ਕਿ ਅਨੁਰਾਗ ਬਾਸੂ ਦਾ ਕਿਰਦਾਰ ਸ਼ਰਧ ਮਲਹੋਤਰਾ ਨਿਭਾਵੇਗਾ ਪਰ ਹੁਣ ਇਹ ਤੈਅ ਹੋ ਗਿਆ ਹੈ ਕਿ ਅਦਾਕਾਰ ਪਾਰਥ ਸਾਮਨਾਥ ਇਹ ਕਿਰਦਾਰ ਨਿਭਾਉਣਗੇ। ਏਕਤਾ ਕਪੂਰ ਨੇ ਇਸ ਸ਼ੋਅ ਦੀ ਪੁਸ਼ਟੀ ਕਰ ਦਿੱਤੀ ਹੈ। ਨਿਰਮਾਤਾ ਏਕਤਾ ਕਪੂਰ ਨੇ ਟਵੀਟ ਕਰਦੇ ਹੋਏ ਲਿਖਿਆ, ''24 ਦੇ ਲੀਡ ਅਨੁਰਾਗ ਦੇ ਕਿਰਦਾਰ ਨੂੰ 30 ਜ਼ਿਆਦਾ ਉਮਰ ਦਾ ਅਦਾਕਾਰ ਨਹੀਂ ਨਿਭਾਅ ਸਕਦਾ''। ਇਸ ਤੋਂ ਇਲਾਵਾ ਸ਼ੋਅ ਏਰਿਕਾ ਫਰਨਾਂਡੀਜ਼ ਲੀਡ ਅਦਾਕਾਰਾ ਦੇ ਕਿਰਦਾਰ 'ਚ ਨਜ਼ਰ ਆਵੇਗੀ।


Tags: Erica Fernandes Parth Samthaan Ekta Kapoor Kasauti Zindagi Kay 2 Promo Tv Acress

Edited By

Kapil Kumar

Kapil Kumar is News Editor at Jagbani.