FacebookTwitterg+Mail

ਪਿਤਾ ਦੇ ਦੇਹਾਂਤ ਤੋਂ ਬਾਅਦ ਪਾਰਥ ਸਮਥਾਨ ਨੇ ਲਿਖੀ ਭਾਵੁਕ ਪੋਸਟ

kasautii zindagii kay
24 April, 2019 10:16:20 AM

ਮੁੰਬਈ(ਬਿਊਰੋ)— ਟੀ.ਵੀ. ਐਕਟਰ ਪਾਰਥ ਸਮਥਾਨ ਦੇ ਪਿਤਾ ਦਾ ਹਾਲ ਹੀ 'ਚ ਦੇਹਾਂਤ ਹੋਇਆ ਸੀ। ਪਾਰਥ ਦੇ ਪਿਤਾ ਦੀ ਅਚਾਨਕ ਤਬੀਅਤ ਖਰਾਬ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੂੰ ਪੁਣੇ ਸਥਿਤ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਲਗਾਤਾਰ ਬਿਗੜਦੀ ਤਬੀਅਤ ਦੇ ਚਲਦੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਪਿਤਾ ਦੇ ਦੇਹਾਂਤ ਨਾਲ ਪਾਰਥ ਕਾਫੀ ਸਦਮੇ 'ਚ ਹਨ। ਹਾਲਾਂਕਿ ਪਿਤਾ ਦੇ ਅੰਤਿਮ ਸੰਸਕਾਰ ਨੂੰ ਪੂਰਾ ਕਰਨ ਦੇ ਦੋ ਦਿਨ ਬਾਅਦ ਹੀ ਉਹ ਦੁਬਾਰਾ ਸ਼ੂਟਿੰਗ 'ਤੇ ਵਾਪਸ ਆ ਗਏ ਸਨ ਪਰ ਇਸ ਦੌਰਾਨ ਉਹ ਕਾਫੀ ਦੁੱਖੀ ਦਿਖਾਈ ਦਿੱਤੇ।


ਹੁਣ ਪਾਰਥ ਨੇ ਆਪਣਾ ਦੁੱਖ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ। ਉਨ੍ਹਾਂ ਨੇ ਇੰਸਟਾ 'ਤੇ ਆਪਣੇ ਪਿਤਾ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ 'ਚ ਉਨ੍ਹਾਂ ਨੇ ਕੈਪਸ਼ਨ ਦਿੱਤਾ ਹੈ,''ਉਹ ਆਪਣੀ ਜ਼ਿੰਦਾਦਿਲ ਮੁਸਕਾਨ, ਆਪਣੇ ਹਾਰਡ ਵਰਕ ਅਤੇ ਜਿਸ ਤਰ੍ਹਾਂ ਨਾਲ ਉਹ ਆਪਣੇ ਰਿਸ਼ਤੇ ਸਹੇਜ ਕੇ ਰੱਖਦੇ ਸਨ.... ਇਨ੍ਹਾਂ ਸਾਰੀਆਂ ਚੀਜ਼ਾਂ ਲਈ ਜਾਣੇ ਜਾਂਦੇ ਸਨ। ਸ਼ਾਇਦ ਆਖਿਰੀ ਵਾਰ ਮੈਂ ਉਨ੍ਹਾਂ ਨੂੰ ਹੱਸਦੇ ਹੋਏ ਦੇਖਿਆ ਸੀ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਪਾਪਾ... ਲਵ ਯੂ ਆਲਵੇਜ।''


Tags: Kasautii Zindagii KayFather Passes Away InstagramTV Celebs Punjabi News ਟੈਲੀਵਿਜ਼ਨ ਸਮਾਚਾਰ

Edited By

Manju

Manju is News Editor at Jagbani.