FacebookTwitterg+Mail

ਏਕਤਾ ਕਪੂਰ ਦੇ ਇਸ ਸ਼ੋਅ ਨੇ ਪੂਰੇ ਕੀਤੇ 18 ਸਾਲ, TRP ‘ਚ ਬਣਾਏ ਸਨ ਕਈ ਰਿਕਾਰਡ

kasautii zindagii kay
01 November, 2019 10:49:03 AM

ਮੁੰਬਈ(ਬਿਊਰੋ)- ਅਨੁਰਾਗ-ਪ੍ਰੇਰਨਾ ਦੇ ਲਵ ਸਾਗਾ ’ਤੇ ਬੇਸਡ ਏਕਤਾ ਕਪੂਰ ਦਾ ਸ਼ੋਅ ‘ਕਸੌਟੀ ਜ਼ਿੰਦਗੀ ਕੀ’ ਆਈਕਾਨਿਕ ਸ਼ੋਅਜ਼ ਦੀ ਲਿਸਟ ’ਚ ਸ਼ੂਮਾਰ ਹੈ। ਟੀ.ਵੀ. ਦੇ ਇਸ ਮੋਸਟ ਪਾਪੂਲਰ ਸ਼ੋਅ ਨੇ 18 ਸਾਲ ਪੂਰੇ ਕਰ ਲਏ ਹਨ। ‘ਕਸੌਟੀ ਜ਼ਿੰਦਗੀ ਕੀ’ ਦੇ ਨਾਲ ਹੀ ਏਕਤਾ ਨੇ ਆਪਣਾ ਦੂਜਾ ਸ਼ੋਅ ‘ਕਟੁੰਬ’ ਲਾਂਚ ਕੀਤਾ ਸੀ। ਦੋਵੇਂ ਹੀ ਸਫਲ ਸ਼ੋਅਜ਼ ਦੀ ਲਿਸਟ ‘ਚ ਸ਼ੂਮਾਰ ਹਨ। ਏਕਤਾ ਕਪੂਰ ਨੇ ਆਪਣੇ ਇੰਸਟਾਗ੍ਰਾਮ ’ਤੇ ‘ਕਸੌਟੀ ਜ਼ਿੰਦਗੀ ਕੀ’ ਦੀ ਵੀਡੀਓ ਸ਼ੇਅਰ ਕਰਕੇ ਦੱਸਿਆ,‘‘ਇਸ ਸ਼ੋਅ ਨੇ 18 ਸਾਲ ਪੂਰੇ ਕਰ ਲਏ ਹਨ। ਇਸ ਸ਼ੋਅ ਨੇ TRP ਰੈਟਿੰਗ ‘ਚ ਧਮਾਲ ਮਚਾ ਦਿੱਤਾ ਸੀ.. ਦਰਸ਼ਕਾਂ, ਟੀਮ ਤੇ ਚੈਨਲਸ ਵਾਲਿਆਂ ਦਾ ਧੰਨਵਾਦ.. ਮੈਂ ਦਰਸ਼ਕਾਂ ਦੀ ਹਮੇਸ਼ਾ ਹੀ ਧੰਨਵਾਦੀ ਰਹਾਂਗੀ.. 153 ਐਵਾਰਡਸ ਤੇ 172 ਨੋਮੀਨੈਸ਼ਨ ਦੇ ਨਾਲ-ਨਾਲ ‘ਕਸੌਟੀ ਜ਼ਿੰਦਗੀ ਕੀ’ ਇੰਡੀਅਨ ਟੈਲੀਵਿਜ਼ਨ ‘ਚ ਸਭ ਤੋਂ ਪਸੰਦੀਦਾ ਸ਼ੋਅ ਬਣਿਆ.. ਇਸ ਆਈਕਨ ਸ਼ੋਅ ਨੇ 18 ਸਾਲ ਪੂਰੇ ਕਰ ਲਏ ਹਨ।’’


ਇਸ ਸ਼ੋਅ ‘ਚ ਅਨੁਰਾਗ ਤੇ ਪ੍ਰੇਰਨਾ ਦੀ ਲਵ ਸਟੋਰੀ ਨੂੰ ਬਹੁਤ ਹੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਗਿਆ ਸੀ। ਇਸ ਸ਼ੋਅ ‘ਚ ਸਿਜੇਨ ਖ਼ਾਨ, ਰੋਨਿਤ ਰਾਏ ਤੇ ਸ਼ਵੇਤਾ ਤਿਵਾੜੀ, ਉਰਵਸ਼ੀ ਢੋਲਕੀਆ ਲੀਡ ਰੋਲ ‘ਚ ਸਨ। ਇਹ ਸ਼ੋਅ 2001 ‘ਚ ਲਾਂਚ ਹੋਇਆ ਸੀ ਤੇ 8 ਸਾਲ ਤੱਕ ਦਰਸ਼ਕਾਂ ਦੀ ਪਹਿਲੀ ਪਸੰਦ ਬਣਿਆ ਰਿਹਾ ਸੀ। ਜਿਸ ਦੇ ਚੱਲਦੇ ਇਕ ਵਾਰ ਫਿਰ ਤੋਂ ਸਾਲ 2018 ‘ਚ ਇਸ ਸ਼ੋਅ ਨੂੰ ਨਿਊ ਵਰਜਨ ‘ਚ ਰਿਲੀਜ਼ ਕੀਤਾ ਗਿਆ।


Tags: Kasautii Zindagii KayEkta KapoorTRP18 YearsBollywood Celebrity News in Punjabiਬਾਲੀਵੁੱਡ ਸਮਾਚਾਰ

About The Author

manju bala

manju bala is content editor at Punjab Kesari