FacebookTwitterg+Mail

'ਕਸੌਟੀ ਜ਼ਿੰਦਗੀ...' ਦੇ ਸੈੱਟ ਤੋਂ ਤਸਵੀਰਾਂ ਲੀਕ, ਸਾਹਮਣੇ ਆਇਆ ਨਵੀਂ 'ਪ੍ਰੇਰਣਾ' ਦਾ ਲੁੱਕ

kasautii zindagii kay 2
19 August, 2018 01:25:16 PM

ਮੁੰਬਈ (ਬਿਊਰੋ)— 'ਕਸੌਟੀ ਜ਼ਿੰਦਗੀ ਕੀ' ਦੇ ਨਵੇਂ ਸੀਜ਼ਨ ਦੀ ਸ਼ੂਟਿੰਗ ਕੋਲਕਾਤਾ 'ਚ ਸ਼ੁਰੂ ਹੋ ਚੁੱਕੀ ਹੈ। ਇਸ ਨਵੇਂ ਸੀਜ਼ਨ 'ਚ ਲੀਡ ਅਦਾਕਾਰਾ ਦੇ ਰੋਲ 'ਚ ਏਰਿਕਾ ਫਰਨਾਂਡੀਜ਼ ਨਜ਼ਰ ਆ ਰਹੀ ਹੈ। ਟੀ. ਵੀ. ਨਿਰਮਾਤਾ ਏਕਤਾ ਕਪੂਰ ਆਪਣੇ ਪੁਰਾਣੇ ਸੁਪਰਹਿੱਟ ਸ਼ੋਅ 'ਕਸੌਟੀ ਜ਼ਿੰਦਗੀ ਕੀ' ਨੂੰ ਨਵੇਂ ਰੂਪ 'ਚ ਲੈ ਕੇ ਆ ਰਹੀ ਹੈ। ਇਸ ਵਾਰ ਕਿਰਦਾਰ ਪਹਿਲੇ ਵਾਲੇ ਹੀ ਹੋਣਗੇ ਪਰ ਚਿਹਰੇ ਨਵੇਂ ਹੋਣਗੇ। ਹਾਲ ਹੀ 'ਚ ਏਕਤਾ ਨੇ ਇਸ ਸ਼ੋਅ ਦਾ ਟੀਜ਼ਰ ਲਾਂਚ ਕੀਤਾ ਹੈ। ਬੀਤੇ ਦਿਨੀਂ ਇਸ ਸ਼ੋਅ ਦੇ ਪ੍ਰੋਮੋ ਸ਼ੂਟ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ, ਜਿਸ ਤੋਂ ਇਹ ਸਾਫ ਹੋ ਗਿਆ ਕਿ ਇਸ ਸ਼ੋਅ 'ਚ ਏਰਿਕਾ ਦੇ ਆਪੋਜ਼ਿਟ ਅਦਾਕਾਰ ਪਾਰਥ ਸਮਾਥਾਨ ਨਜ਼ਰ ਆਵੇਗਾ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਸ਼ੋਅ ਦੇ ਸ਼ੈੱਟ ਤੋਂ ਏਰਿਕਾ ਦੀਆਂ ਕੁਝ ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਕਿਹਾ ਜਾ ਰਿਹਾ ਹੈ ਕਿ ਏਰਿਕਾ ਸ਼ੋਅ 'ਚ ਇਸ ਲੁੱਕ 'ਚ ਹੀ ਨਜ਼ਰ ਆਵੇਗੀ।


ਦੱਸਣਯੋਗ ਹੈ ਕਿ ਪਿਛਲੀ ਵਾਰ ਇਸ ਸੁਪਰਹਿੱਟ ਸ਼ੋਅ 'ਚ ਸ਼ਵੇਤਾ ਤਿਵਾਰੀ ਨੇ ਪ੍ਰੇਰਣਾ ਦਾ ਕਿਰਦਾਰ ਨਿਭਾਇਆ ਸੀ। ਏਰਿਕਾ ਦੇ ਰੋਲ ਨਿਭਾਉਣ 'ਤੇ ਸ਼ਵੇਤਾ ਨੇ ਜਵਾਬ 'ਚ ਕਿਹਾ, ''ਬਹੁਤ ਖੁਸ਼ੀ ਹੋ ਰਹੀ ਹੈ, ਏਰਿਕਾ ਬਹੁਤ ਚੰਗੀ ਲੜਕੀ ਹੈ, ਕਿੰਨੀ ਵਧੀਆ ਗੱਲ ਹੈ। ਇਸ ਵਾਰ ਮੈਂ ਕਸੌਟੀ ਜ਼ਿੰਦਗੀ ਕੀ ਦੇਖਾਂਗੀ''।


Tags: Erica Fernandes Parth Samthaan Kasautii Zindagii Kay 2 Leak Viral Tv Actress

Edited By

Kapil Kumar

Kapil Kumar is News Editor at Jagbani.