FacebookTwitterg+Mail

ਜਲਦ ਸ਼ੁਰੂ ਹੋਵੇਗਾ 'ਕਸੌਟੀ...', ਇਕ ਵਾਰ ਪਰਦੇ 'ਤੇ ਨਜ਼ਰ ਆਵੇਗੀ ਅਨੋਖੀ ਕਹਾਣੀ

kasautii zindagii kay
01 August, 2018 07:31:02 PM

ਮੁੰਬਈ (ਬਿਊਰੋ)— ਏਕਤਾ ਕਪੂਰ ਦਾ ਮਸ਼ਹੂਰ ਟੀ. ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ' ਦਾ ਰੀਮੇਕ 'ਕਸੌਟੀ ਜ਼ਿੰਦਗੀ ਕੀ 2' ਦਾ ਫੈਨਜ਼ ਵਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਖੈਰ ਇਸ ਸ਼ੋਅ ਦੇ ਨਵੇਂ ਮਸ਼ਹੂਰ ਕਿਰਦਾਰ ਨਵੇਂ ਅਨੁਰਾਗ ਬਾਸੂ ਦਾ ਪਤਾ ਨਹੀਂ ਲੱਗ ਰਿਹਾ ਪਰ ਅਸੀਂ ਤੁਹਾਡੇ ਲਈ ਅਜਿਹੀ ਖਬਰ ਲੈ ਕੇ ਆਏ ਹਾਂ, ਜਿਸ ਨੂੰ ਸੁਣਨ ਤੋਂ ਬਾਅਦ ਇਸ ਸ਼ੋਅ ਦਾ ਇੰਤਜ਼ਾਰ ਕਰਨਾ ਹੋ ਮੁਸ਼ਕਿਲ ਹੋ ਜਾਵੇਗਾ। ਕਰੀਬ 10 ਸਾਲ ਟੀ ਵੀ 'ਤੇ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲਾ ਸ਼ੋਅ 'ਕਸੌਟੀ ਜ਼ਿੰਦਗੀ ਕੀ' ਨੂੰ ਨਵੇਂ ਅੰਦਾਜ਼ 'ਚ ਪੇਸ਼ ਕਰਨ ਲਈ ਏਕਤਾ ਕਪੂਰ ਕਾਫੀ ਉੁਤਸ਼ਾਹਿਤ ਹੈ। ਸੂਤਰਾਂ ਮੁਤਾਬਕ 10 ਸਤੰਬਰ ਨੂੰ ਇਸ ਸ਼ੋਅ ਨੂੰ ਲਾਂਚ ਕੀਤਾ ਜਾਵੇਗਾ।

ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਇਹ ਸ਼ੋਅ ਨੂੰ ਸਟਾਰ ਪਲੱਸ 'ਤੇ ਰਾਤ 8 ਵਜੇ ਟੈਲੀਕਾਸਟ ਕੀਤਾ ਜਾਵੇਗਾ। ਇਸ ਸਮੇਂ 'ਚ ਕਾਮੇਡੀ ਸ਼ੋਅ 'ਹਰ ਸ਼ਾਖ ਪਰ ਉਲੂ ਬੈਠਾ ਹੈ' ਨੂੰ ਟੈਲੀਕਾਸਟ ਕੀਤਾ ਜਾਂਦਾ ਹੈ ਅਤੇ ਬਹੁਤ ਜਲਦ ਹੀ ਇਹ ਸ਼ੋਅ ਬੰਦ ਹੋਣ ਵਾਲਾ ਹੈ। ਦੱਸਣਯੋਗ ਹੈ ਕਿ ਏਕਤਾ ਕਪੂਰ ਦਾ ਮਸ਼ਹੂਰ ਸ਼ੋਅ 'ਕਸੌਟੀ ਜ਼ਿੰਦਗੀ ਕੀ' ਇਕ ਵਾਰ ਫਿਰ ਪਰਦੇ 'ਤੇ ਵਾਪਸੀ ਕਰ ਰਿਹਾ ਹੈ। ਪਿਛਲੇ ਹਫਤੇ ਇਸ ਸ਼ੋਅ ਦਾ ਪ੍ਰੋਮੋ ਰਿਲੀਜ਼ ਕੀਤਾ ਗਿਆ, ਜਿਸ ਨੂੰ ਸੋਸ਼ਲ ਮੀਡੀਆ 'ਤੇ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਸ਼ੋਅ ਏਰਿਕਾ ਫਰਨਾਂਡੀਜ਼ ਲੀਡ ਅਦਾਕਾਰਾ ਦੇ ਕਿਰਦਾਰ 'ਚ ਨਜ਼ਰ ਆਵੇਗੀ।


Tags: Kasautii Zindagii Kay Erica Fernandes Ekta Kapoor Promo Release Date Tv Actress

Edited By

Kapil Kumar

Kapil Kumar is News Editor at Jagbani.