FacebookTwitterg+Mail

'ਕਸੌਟੀ ਜ਼ਿੰਦਗੀ ਕੀ' ਦਾ ਨਵਾਂ ਪ੍ਰੋਮੋ ਹੋਇਆ ਰਿਲੀਜ਼ (ਵੀਡੀਓ)

kasautii zindagii kay
02 September, 2018 05:34:11 PM

ਮੁੰਬਈ (ਬਿਊਰੋ)— ਏਕਤਾ ਕਪੂਰ ਦੇ ਮਸ਼ਹੂਰ ਟੀ. ਵੀ. ਸ਼ੋਅ 'ਕਸੌਟੀ ਜ਼ਿੰਦਗੀ ਕੀ' ਦੇ ਰੀਬੂਟ ਦਾ ਨਵਾਂ ਪ੍ਰੋਮੋ ਰਿਲੀਜ਼ ਹੋ ਚੁੱਕਿਆ ਹੈ। ਇਸ ਪ੍ਰੋਮੋ ਤੋਂ ਬਾਅਦ ਇਸ ਰਾਜ ਤੋਂ ਪਰਦਾ ਚੁੱਕਿਆ ਗਿਆ ਹੈ ਕਿ ਆਖਿਰਕਾਰ ਅਨੁਰਾਗ ਕੌਣ ਹੈ। ਹਾਲਾਂਕਿ ਇਸ ਨਾਂ 'ਤੇ ਪਹਿਲਾਂ ਤੋਂ ਹੀ ਪਾਰਥ ਸਮਾਂਥਾ ਨੂੰ ਲੈ ਕੇ ਚਰਚਾ ਹੋਣ ਲੱਗੀ ਸੀ। ਇਸ ਟੀ. ਵੀ. ਸ਼ੋਅ ਦੇ ਦੂਜੇ ਪ੍ਰੋਮੋ ਦੀ ਸ਼ੂਟਿੰਗ ਦੇ ਸੈੱਟ ਤੋਂ ਵਾਇਰਲ ਹੋਈ ਤਸਵੀਰ 'ਚ ਪਾਰਥ ਦੇ ਨਜ਼ਰ ਆਉਣ ਤੋਂ ਬਾਅਦ ਇਹ ਸਾਫ ਹੋ ਗਿਆ ਸੀ ਕਿ ਉਹ ਇਸ ਸ਼ੋਅ 'ਚ ਅਨੁਰਾਗ ਦਾ ਕਿਰਦਾਰ ਨਿਭਾਉਣਗੇ ਪਰ ਹੁਣ ਇਸ 'ਤੇ ਅਧਿਕਾਰਕ ਮੁਹਰ ਲੱਗ ਗਈ ਹੈ। ਏਕਤਾ ਕਪੂਰ ਦੇ ਇਸ ਟੀ. ਵੀ. ਸ਼ੋਅ ਦੇ ਨਵੇਂ ਪ੍ਰੋਮੋ 'ਚ ਸ਼ਾਹਰੁਖ ਖਾਨ ਨਜ਼ਰ ਆ ਰਹੇ ਹਨ ਅਤੇ ਉਹ ਹੀ ਅਨੁਰਾਗ ਤੇ ਪ੍ਰੇਰਣਾ ਦੇ ਕਿਰਦਾਰਾਂ ਨਾਲ ਤੁਹਾਨੂੰ ਜਾਣੂ ਕਰਵਾ ਰਹੇ ਹਨ। ਇਹ ਪ੍ਰੋਮੋ ਏਕਤਾ ਨੇ ਆਪਣੇ ਅਧਿਕਾਰਕ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ।

ਦੱਸਣਯੋਗ ਹੈ ਕਿ ਇਹ ਟੀ. ਵੀ. ਸ਼ੋਅ 25 ਸਤੰਬਰ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸ਼ੋਅ ਨੂੰ ਸਟਾਰ ਪਲੱਸ ਚੈਨਲ 'ਤੇ 8:00 ਵਜੇ ਟੈਲੀਕਾਸਟ ਕੀਤਾ ਜਾਵੇਗਾ।


Tags: Kasautii Zindagii Kay Parth Samthaan Erica Fernandes Ekta Kapoor Promo Tv Show

Edited By

Kapil Kumar

Kapil Kumar is News Editor at Jagbani.