ਮੁੰਬਈ— ਕ੍ਰਿਸ਼ਣਾ ਅਭਿਸ਼ੇਕ ਦੀ ਪਤਨੀ ਤੇ ਟੀ. ਵੀ. ਅਭਿਨੇਤਰੀ ਕਸ਼ਮੀਰਾ ਸ਼ਾਹ ਨੇ ਇੰਸਟਾਗ੍ਰਾਮ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਤੀ ਨਾਲ ਸਵਿਮਿੰਗ ਪੂਲ 'ਚ ਨਜ਼ਰ ਆ ਰਹੀ ਹੈ। ਤਸਵੀਰ ਨਾਲ ਕਸ਼ਮੀਰਾ ਨੇ ਲਿਖਿਆ, 'ਆਪਣੇ ਸਭ ਤੋਂ ਚੰਗੇ ਕਾਸਮੈਟਿਕ 'ਚ ਇਕ ਔਰਤ ਦਾ ਕਾਨਫੀਡੈਂਸ। ਖੁਦ 'ਤੇ ਮਾਣ ਮਹਿਸੂਸ ਕਰੋ।' ਦੱਸਣਯੋਗ ਹੈ ਕਿ ਕਸ਼ਮੀਰਾ ਇਨ੍ਹੀਂ ਦਿਨੀਂ ਆਪਣੀ ਅਗਾਮੀ ਮਰਾਠੀ ਫਿਲਮ 'ਐੱਫ. ਯੂ.' (ਫਰੈਂਡਸ਼ਿਪ ਅਨਲਿਮਟਿਡ) ਦੀ ਰਿਲੀਜ਼ ਦਾ ਇੰਤਜ਼ਾਰ ਕਰ ਰਹੀ ਹੈ।
ਉਥੇ ਕ੍ਰਿਸ਼ਣਾ ਨੇ ਹਾਲ ਹੀ 'ਚ 'ਇੰਡੀਆ ਬਣੇਗਾ ਮੰਚ' ਨਾਲ ਬਤੌਰ ਹੋਸਟ ਛੋਟੇ ਪਰਦੇ 'ਤੇ ਵਾਪਸੀ ਕੀਤੀ ਹੈ। ਗੋਵਿੰਦਾ ਦੇ ਭਾਂਜੇ ਕ੍ਰਿਸ਼ਣਾ ਅਭਿਸ਼ੇਕ ਤੇ ਅਭਿਨੇਤਰੀ ਕਸ਼ਮੀਰਾ ਸ਼ਾਹ ਦੀ ਪ੍ਰੇਮ ਕਹਾਣੀ 2005 'ਚ ਸ਼ੁਰੂ ਹੋਈ ਸੀ। ਦੋਵੇਂ ਆਪਣੀ ਫਿਲਮ 'ਔਰ ਪੱਪੂ ਪਾਸ ਹੋ ਗਿਆ' ਦੀ ਸ਼ੂਟਿੰਗ ਦੌਰਾਨ ਜੈਪੁਰ 'ਚ ਪਹਿਲੀ ਵਾਰ ਮਿਲੇ ਸਨ।